ਜੈਪੁਰ ਸਾਹਿਤ ਮੇਲੇ ਦਾ ੲਿਕ ਸੈਸ਼ਨ ਹੋਵੇਗਾ ਬੰਤ ਸਿੰਘ ਝੱਬਰ ਨੂੰ ਸਮਰਪਿਤ

ਟ੍ਰਿਬਿੳੂਨ ਨਿੳੂਜ਼ ਸਰਵਿਸ ਚੰਡੀਗਡ਼੍ਹ, 6 ਦਸੰਬਰ ਮਾਨਸਾ ਦੇ ਦਲਿਤਾਂ ਤੇ ਮਜ਼ਦੂਰਾਂ ਲੲੀ ਸੰਘਰਸ਼ ਕਰਨ ਵਾਲੇ ਗਾੲਿਕ ਬੰਤ ਸਿੰਘ ਝੱਬਰ ਲੲੀ ਮਾਣ ਦੀ ਗੱਲ ਹੈ ਕਿ ਅਗਲੇ ਮਹੀਨੇ ਜੈਪੁਰ ਵਿੱਚ ਹੋਣ ਵਾਲੇ ਸਾਹਿਤ ਮੇਲੇ ਦਾ ੲਿਕ ਪੂਰਾ ਸੈਸ਼ਨ ੳੁਸ ਨੂੰ ਸਮਰਪਿਤ ਹੋਵੇਗਾ। ਸਾਲ 2000 ਵਿੱਚ ੲਿਸ ਸੰਘਰਸ਼ੀ ਦੀ ਧੀ ਨਾਲ ਜਬਰ ਜਨਾਹ ਹੋੲਿਅਾ ਸੀ ਤੇ ੲਿਨਸਾਫ਼ ਲੲੀ ਲਡ਼ ਰਹੇ ਬੰਤ ਸਿੰਘ ਦੀ ਕੋਸ਼ਿਸ਼ ਸਦਕਾ ਮਾਨਸਾ ਦੀ ਅਦਾਲਤ ਨੇ ੲਿਕ ਅੌਰਤ ਸਣੇ ਚਾਰ ਜਣਿਅਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਾਲ 2006 ਵਿੱਚ ੳੁਸ ’ਤੇ ੳੁੱਚੀਅਾਂ ਜਾਤਾਂ ਵਾਲਿਅਾਂ ਨੇ ਹਮਲਾ ਕੀਤਾ ਸੀ ਤੇ ੲਿਸ ਕਾਰਨ ੳੁਸ ਦੀਅਾਂ ਦੋਵੇਂ ਬਾਹਾਂ ਤੇ ੲਿਕ ਲੱਤ ਚਲੀ ਗੲੀ ਸੀ। ੲਿਸ ਕੇਸ ਵਿੱਚ ਮਾਨਸਾ ਦੀ ਅਦਾਲਤ ਨੇ ਸੱਤ ਜਣਿਅਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਹੁਣ ੲਿਹ ਮਾਮਲਾ ਪੰਜਾਬ ਤੇ ਹਰਿਅਾਣਾ ਹਾੲੀ ਕੋਰਟ ਵਿੱਚ ਹੈ। ਬੰਤ ਸਿੰਘ ਨੇ ਕਿਹਾ ਕਿ ੳੁਹ ਮੇਲੇ ਦੌਰਾਨ ਸੰਤ ਰਾਮ ੳੁਦਾਸੀ ਦੀ ਮਸ਼ਹੂਰ ਕਵਿਤਾ ‘ ਅਸੀਂ ਜਡ਼੍ਹ ਨਾ ਜ਼ੁਲਮ ਦੀ ਛੱਡਣੀ’ ਗਾੲੇਗਾ। ਮੇਲੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੈਸ਼ਨ ਦੌਰਾਨ  ਚੰਡੀਗਡ਼੍ਹ ਦੀ ਪੱਤਰਕਾਰ ਨਿਰੂਪਮਾ ਦੱਤ ਵੱਲੋਂ ਬੰਤ ਸਿੰਘ ਨਾਲ ਗੱਲਬਾਤ ਕਰੇਗੀ। ੲਿਹ ਪੱਤਰਕਾਰ ਸੰਘਰਸ਼ੀ ਯੌਧੇ ਦੀ ਜੀਵਨੀ ਵੀ ਲਿਖ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਕਈ ਸ਼ਹਿਰਾਂ ਅਤੇ ਹਜ਼ਾਰ ਪਿੰਡਾਂ ਵਿਚ ਪੁਤਲੇ ਫੂਕਣ ਦੀ ਯੋਜਨਾ; ਕਿਸਾਨਾਂ ਨ...

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਮੋਗਾ ਦੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਕੰਗ ਵੱਲੋਂ ਅਸਤੀਫ਼ਾ

ਸ਼ਹਿਰ

View All