ਮੁੰਬਈ/ਨਵੀਂ ਦਿੱਲੀ, 12 ਜੂਨ ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ ਵਾਯੂ ਕਰਕੇ ਮੌਸਮ ਵਿੱਚ ਆਏ ਵਿਗਾੜ ਦੇ ਚਲਦਿਆਂ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਮੁੰਬਈ ਦੇ ਸਭ ਤੋਂ ਭੀੜ ਭੜੱਕੇ ਵਾਲੇ ਹਵਾਈ ਅੱਡੇ ਉੱਤੇ ਚਾਰ ਸੌ ਦੇ ਕਰੀਬ ਉਡਾਣਾਂ ਅਸਰਅੰਦਾਜ਼ ਹੋਣ ਨਾਲ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪਿਆ। ਉਧਰ ਪੱਛਮੀ ਰੇਲਵੇ ਨੇ 70 ਦੇ ਕਰੀਬ ਰੇਲੱਗਡੀਆਂ ਰੱਦ ਕਰ ਦਿੱਤੀਆਂ ਤੇ 28 ਗੱਡੀਆਂ ਦੀ ਯਾਤਰਾ ਅੱਧ ਵਿਚਾਲੇ ਹੀ ਖ਼ਤਮ ਕਰ ਦਿੱਤੀ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ