ਚਿੱਟੀ ਮੱਖੀ ਦੇ ਹਮਲੇ ਕਾਰਨ ਭਦੌਡ਼ ਵਿੱਚ ਚਾਰ ਸੌ ਏਕੜ ਨਰਮਾ ਤਬਾਹ

ਰਾਜਿੰਦਰ ਵਰਮਾ ਭਦੌੜ, 30 ਅਗਸਤ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਦੀ ਪਈ ਮਾਰ ਨੇ ਭਦੌੜ, ਤਲਵੰਡੀ, ਅਲਕੜਾ, ਜੰਗੀਆਣਾ, ਪੱਤੀ ਵੀਰ ਸਿੰਘ, ਪੱਤੀ ਮੋਹਰ ਸਿੰਘ, ਪੱਤੀ ਦੀਪ ਸਿੰਘ ਅਤੇ ਭੋਤਨਾ  ਦੇ ਨਰਮਾ ਕਾਸ਼ਤਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਤਲਵੰਡੀ ਦੇ ਕਿਸਾਨ ਯਾਦਵਿੰਦਰ ਕੁਮਾਰ ਨੇ 8 ਏਕੜ, ਪੰਚ ਅੰਮ੍ਰਿਤਪਾਲ ਸਿੰਘ 8 ਏਕੜ, ਮੱਖਣ ਸਿੰਘ ਡੇਢ ੲੇਕਡ਼, ਧੰਨਾ ਸਿੰਘ 2 ਏਕੜ, ਤੀਰਥ ਸਿੰਘ 2 ਏਕੜ, ਤਾਰਾ ਸਿੰਘ ਇਕ ਏਕੜ, ਕੈਰੋ ਸਿੰਘ 2 ਏਕੜ, ਸਰਪੰਚ ਰਣਜੀਤ ਕੌਰ 1 ਏਕੜ, ਖੇਮ ਸਿੰਘ 1 ਏਕੜ, ਜਗਤਾਰ ਸਿੰਘ ਢਾਈ ਏਕੜ, ਗੁਰਮੇਲ ਸਿੰਘ 1 ਏਕੜ, ਮਿੱਠੂ ਸਿੰਘ 1 ਏਕੜ, ਹਰਪਾਲ ਸਿੰਘ 2 ਏਕੜ ਅਤੇ ਹੋਰ ਕਿਸਾਨਾਂ ਨੇ ਵੀ ਨਰਮਾ ਬੀਜਿਅਾ ਸੀ। ਭਦੌੜ ਦੇ ਪੱਤੀ ਮੋਹਰ ਸਿੰਘ ਏ ਦੇ ਰਣਜੀਤ ਸਿੰਘ ਨੇ ਢਾਈ ਏਕੜ, ਸਾਬਕਾ ਕੌਂਸਲਰ ਭੂਰਾ ਸਿੰਘ ਨੇ ਡੇਢ ਏਕੜ, ਕਰਮ ਚੰਦ ਨੇ ਡੇਢ ਏਕੜ, ਪੱਤੀ ਦੀਪ ਸਿੰਘ ਦੇ ਕਿਸਾਨ ਨਿਰਭੈ ਸਿੰਘ ਲੋਪੋਂ ਵਾਲਾ 2 ਏਕੜ, ਮਹਿੰਦਰ ਸਿੰਘ ੲਿਕ ਏਕੜ, ਪ੍ਰੀਤਮ ਸਿੰਘ ੲਿਕ ਏਕੜ, ਜੈਲ ਸਿੰਘ ਇੱਕ, ਪਿਆਰਾ ਸਿੰਘ ਪੰਚ ਅਤੇ ਇਕਬਾਲ ਸਿੰਘ ਨੇ 2-2 ਏਕੜ ਵਿੱਚ ਨਰਮੇ ਦੀ ਬਿਜਾਈ ਕੀਤੀ ਸੀ। ਇਨ੍ਹਾਂ ਕਿਸਾਨਾਂ ਦਾ ਨਰਮਾ ਚਿੱਟੀ ਮੱਖੀ ਦੇ ਹਮਲੇ ਕਾਰਨ ਨੁਕਸਾਨਿਆ ਗਿਆ। ਇਲਾਕੇ ਦੇ ਬਹੁਤੇ ਕਿਸਾਨਾਂ ਨੇ ਤਾਂ ਨਰਮਾ ਪੁੱਟ ਦਿੱਤਾ ਹੈ ਪਰ ਕਈ ਕਿਸਾਨ ਅਧਿਕਾਰੀਆਂ ਨੂੰ ਉਡੀਕ ਰਹੇ ਹਨ। ਪੀਪਲਜ਼ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਇਲਾਕੇ ਦੇ ਪੰਜ ਜ਼ਿਲ੍ਹਿਆਂ ਵਿੱਚ ਤਾਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ ਪਰ ਹੋਰ ਜ਼ਿਲ੍ਹਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਪੂਰੇ ਪੰਜਾਬ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਿਸਾਨ ਨਿਰਭੈ ਸਿੰਘ ਲੋਪੋਂ ਨੇ ਦੱਸਿਆ ਕਿ ੳੁਸ ਨੇ ਰੋਗਰ, ਹੰਕ ਤੇ ਐਸੀਫ਼ੇਟ (ਟਾਟਾ), ਅਬਰਾਨ, ਅਰੈਜੋਫਾਸ ਦੀਆਂ ਪੰਜ ਸਪਰੇਆਂ ਕੀਤੀਆਂ ਪਰ ਕਿਸੇ ਵੀ ਦਵਾਈ ਦਾ ਕੋਈ ਅਸਰ ਨਹੀਂ ਹੋਇਆ। ਅੰਦਾਜ਼ਨ ਪ੍ਰਤੀ ਏਕੜ ਹਰ ਕਿਸਾਨ ਦਾ ਨਰਮੇ ’ਤੇ ਲਗਪਗ 7 ਹਜ਼ਾਰ ਰੁਪੲੇ ਖ਼ਰਚ ਹੋ ਚੁੱਕਾ ਹੈ। ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਹਮੀਦੀ ਵਿੱਚ ਪੰਜ ਕਿਸਾਨਾਂ ਦੇ ਖੇਤਾਂ ਵਿੱਚ ਨਰਮੇ ਦੀ ਖੜ੍ਹੀ 13 ਏਕੜ ਫ਼ਸਲ ਚਿੱਟੀ ਮੱਖੀ ਦੇ ਹਮਲੇ ਕਾਰਨ ਤਬਾਹ ਹੋ ਗੲੀ। ਕਿਸਾਨ ਜਗਰੂਪ ਸਿੰਘ ਪੁੱਤਰ ਸੁਦਾਗਰ ਸਿੰਘ ਦੀ ਤਿੰਨ ਏਕੜ, ਰਾਮ ਸਿੰਘ, ਹਰਨੇਕ ਸਿੰਘ ਪੁੱਤਰ ਹਜ਼ੂਰਾ ਸਿੰਘ ਦੀ 2 ਏਕੜ, ਕੇਵਲ ਸਿੰਘ ਸਹੌਰ ਦੀ 2 ਏਕੜ, ਰਾਜ ਸਿੰਘ ਧਾਲੀਵਾਲ ਦੀ 4 ਏਕੜ, ਕੁਲਵਿੰਦਰ ਸਿੰਘ ਦੀ ਡੇਢ ੲੇਕਡ਼ ਫ਼ਸਲ ਚਿੱਟੀ ਮੱਖੀ ਦੇ ਹਮਲੇ ਕਾਰਨ ਤਬਾਹ ਹੋ ਗੲੀ। ਪੀੜਤ ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੀ ਸਲਾਹ ਨਾਲ ਅਪੋਲੋ ਕੀਟਨਾਸ਼ਕ ਦਾ ਛਿੜਕਾਅ ਕਰਨ ਤੋਂ ਬਾਅਦ ਵੀ ਚਿੱਟੀ ਮੱਖੀ ਦਾ ਹਮਲਾ ਜਾਰੀ ਹੈ। ਇਸ ਮੌਕੇ ਕਿਸਾਨ ਤਾਰਾ ਸਿੰਘ ਦਿਓਲ, ਨਿਰਮਲ ਸਿੰਘ ਸੋਹੀ, ਕੁਲਵਿੰਦਰ ਸਿੰਘ ਅਤੇ ਤਾਰੀ ਸਿੰਘ ਵੀ ਹਾਜ਼ਰ ਸਨ। ਬਰਨਾਲਾ (ਖੇਤਰੀ ਪ੍ਰਤੀਨਿਧ): ਪਿੰਡ ਫ਼ਰਵਾਹੀ ਦੇ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਨਰਮੇ ਦੀ ਫਸਲ ਉੱਪਰ ਚਿੱਟੇ ਮੱਖੀ ਦੇ ਹਮਲੇ ਨੇ ਪੂਰੀ ਫਸਲ ਦਾ ਨੁਕਸਾਨ ਕਰ ਦਿੱਤਾ ਹੈ। ਕੀੜੇਮਾਰ ਦਵਾਈਆਂ ਦੇ ਛਿੜਕਾਅ ਦੇ ਬਾਅਦ ਵੀ ਫਸਲ ਦਾ ਬਚਾਅ ਨਾ ਹੋ ਸਕਿਆ। ੲਿਸ ਕਾਰਨ ਉਸ ਨੇ ਆਪਣੀ ਨਰਮੇ ਦੀ ਫਸਲ ਵਾਹ ਦਿੱਤੀ। ਨਥਾਣਾ (ਪੱਤਰ ਪ੍ਰੇਰਕ): ਚਿੱਟੀ ਮੱਖੀ ਦੇ ਹਮਲੇ ਕਾਰਨ ਪਿੰਡ ਕਲਿਆਣ ਸੁੱਖਾ ਦੇ ਗਰਬਖਸ਼ ਸਿੰਘ ਨਾਮੀ ਕਿਸਾਨ ਨੇ ਆਪਣੀ ਢਾਈ ਏਕੜ ਨਰਮੇ ਦੀ ਫਸਲ ਅੱਜ ਮਜਬੂਰੀ ਵੱਸ ਵਾਹ ਦਿੱਤੀ। ਉਸ ਨੇ ਦੱਸਿਆ ਕਿ ਸੱਤ ਕੀਟਨਾਸ਼ਕਾਂ ਦੀਆਂ ਸਪਰੇਆਂ ਕੀਤੀਆਂ ਪਰ ਨਾ ਚਿੱਟੀ ਮੱਖੀ ਦਾ ਹਮਲਾ ਖਤਮ ਹੋਇਆ ਅਤੇ ਨਾ ਫਸਲ ਨੂੰ ਕੋਈ ਟੀਂਡਾ ਲੱਗਿਆ।

ਸਰਕਾਰ ਗੰਭੀਰ ਨਹੀਂ: ਢਿੱਲੋਂ

ਬਰਨਾਲਾ: ਵਿਧਾੲਿਕ ਕੇਵਲ  ਸਿੰਘ ਢਿੱਲੋਂ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ  ਦੀਆਂ ਗਲਤ ਨੀਤੀਆਂ ਕਾਰਨ  ਪੰਜਾਬ ਦੀ ਨੌਜਵਾਨੀ ਜਿੱਥੇ ‘ਚਿੱਟੇ ਨਸ਼ੇ’ ਨੇ ਤਬਾਹ ਕਰ ਦਿੱਤੀ ਹੈ, ਉਥੇ ਹੁਣ ਚਿੱਟੇ ਮੱਛਰ ਵੱਲੋਂ ਕਿਸਾਨੀ ’ਤੇ ਭਾਰੀ ਹਮਲਾ ਕੀਤਾ ਗਿਅਾ ਹੈ। ਬਰਨਾਲੇ  ਵਿੱਚ ਹੁਣ ਤੱਕ  50 ਏਕੜ ਤੋਂ ਜ਼ਿਆਦਾ ਨਰਮੇ ਦੀ ਫਸਲ ਕਿਸਾਨ ਵਾਹ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਤਬਾਹ ਹੋਈਆਂ  ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਕਿਸਾਨਾਂ ਦੀ ਸਾਰ ਲੈ ਕੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। -ਖੇਤਰੀ ਪ੍ਰਤੀਨਿਧ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All