ਚਿਨਮਯਾਨੰਦ ਕੇਸ: ਦੋ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਪੁੱਛ-ਪੜਤਾਲ

ਸ਼ਾਹਜਹਾਂਪੁਰ, 12 ਸਤੰਬਰ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਨਾਲ ਜੁੜੇ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਵਿਦਿਆਰਥਣ ਦੇ ਕਾਲਜ ਦੇ ਪ੍ਰਿੰਸੀਪਲ ਅਤੇ ਪੀਜੀ ਕਾਲਜ ਦੇ ਪ੍ਰਿੰਸੀਪਲ ਤੋਂ ਪੁੱਛ-ਗਿੱਛ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਸਵਾਮੀ ਚਿਨਮਯਾਨੰਦ ਨੂੰ 9 ਸਤੰਬਰ ਨੂੰ ਸ਼ਾਮ 6 ਵਜੇ ਤੋਂ ਬਾਅਦ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਨੋਟਿਸ ਭੇਜਿਆ ਸੀ ਪਰ ਚਿਨਮਯਾਨੰਦ ਨੇ 10 ਸਤੰਬਰ ਤੋਂ ਬਾਅਦ ਪੁੱਛ-ਗਿੱਛ ਕਰਨ ਦੀ ਬੇਨਤੀ ਕੀਤੀ ਸੀ। ਉਂਜ ਉਸ ਦੇ ਵਕੀਲ ਨੇ ਨਿਊਜ਼ ਚੈਨਲ ’ਤੇ ਵੀਰਵਾਰ ਨੂੰ ਕਿਹਾ ਕਿ ਚਿਨਮਯਾਨੰਦ ਕਿਸੇ ਸਮੇਂ ਵੀ ਪੁੱਛ-ਗਿੱਛ ਲਈ ਤਿਆਰ ਹੈ ਅਤੇ ਵਿਸ਼ੇਸ਼ ਜਾਂਚ ਟੀਮ ਨੇ ਹੀ ਕਾਰਵਾਈ ਅੱਗੇ ਪਾਈ ਹੈ। ਉਧਰ ਪੀੜਤ ਵਿਦਿਆਰਥਣ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪੱਤਰ ਸੌਂਪ ਕੇ ਸਰੀਰਕ ਸੋਸ਼ਣ ਅਤੇ ਜਬਰ-ਜਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਸ ਦਾ ਕੱਲ ਸਿਟ ਨੇ ਮੈਡੀਕਲ ਕਰਵਾਇਆ ਸੀ। ਵਿਦਿਆਰਥਣ ਨੇ ਪੱਤਰ ’ਚ ਦੋਸ਼ ਲਾਇਆ ਹੈ ਕਿ ਹੋਸਟਲ ਦੇ ਜਿਸ ਕਮਰੇ ’ਚ ਉਹ ਰਹਿੰਦੀ ਸੀ, ਉਥੋਂ ਸਬੂਤਾਂ ਨੂੰ ਗਾਇਬ ਕਰਕੇ ਉਸ ’ਤੇ ਇਲਜ਼ਾਮ ਲਗਾਉਣ ਲਈ ਇਤਰਜ਼ਯੋਗ ਵਸਤਾਂ ਰੱਖ ਦਿੱਤੀਆਂ ਗਈਆਂ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All