ਗੁਰਦੇ ਦੇ ਇਲਾਜ ’ਚ ਆਯੁਰਵੈਦ ਦੇ ਪ੍ਰਭਾਵ ’ਤੇ ਸੈਮੀਨਾਰ

ਪੱਤਰ ਪ੍ਰੇਰਕ ਨਵੀਂ ਦਿੱਲੀ, 9 ਨਵੰਬਰ ਆਯੁਰਵੈਦ ਦੀਆਂ ਜੜੀਆਂ ਬੂਟੀਆਂ ਵਿੱਚ ਮਨੁੱਖੀ ਗੁਰਦੇ ਦਾ ਇਲਾਜ ਕਰਨ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਦੀ ਬਹੁਤ ਸੰਭਾਵਨਾ ਹੈ ਪਰ ਅਜੇ ਤੱਕ ਇਨ੍ਹਾਂ ਦਵਾਈਆਂ ਦੀ ਵਿਸ਼ਾਲ ਵਰਤੋਂ ਨਹੀਂ ਕੀਤੀ ਗਈ ਹੈ। ਹੁਣ ਇਸ ਦਿਸ਼ਾ ਵਿੱਚ ਆਧੁਨਿਕ ਮੈਡੀਕਲ ਵਿਗਿਆਨ ਵੀ ਇਨ੍ਹਾਂ ਰੋਗਾਂ ਵਿਚ ਦਿਲਚਸਪੀ ਲੈ ਰਿਹਾ ਹੈ। ਕੋਲਕਾਤਾ ਵਿੱਚ ਚੱਲ ਰਹੇ ਇੰਡੀਆ ਇੰਟਰਨੈਸ਼ਨਲ ਸਾਇੰਸ ਮੇਲੇ ਵਿੱਚ ਪਹਿਲੀ ਵਾਰ ਆਯੁਰਵੈਦ ਦੀਆਂ ਦਵਾਈਆਂ ਬਾਰੇ ਸੈਸ਼ਨ ਕਰਵਾਇਆ ਗਿਆ। ਸੰਚਿਤ ਸ਼ਰਮਾ ਨੇ ਆਯੁਰਵੈਦ ਦੇ ਇਲਾਜ ਵਿੱਚ ਪ੍ਰਭਾਵਸ਼ਾਲੀ ਦਵਾਈ ਨੀਰੀ ਕੇਐੱਫਟੀ ਬਾਰੇ ਖੋਜ ਦੇ ਵੇਰਵਿਆਂ ਨੂੰ ਪੇਸ਼ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All