ਗੁਣਕਾਰੀ ਦਾਤਣ

ਮੁਨੱਖੀ ਸਰੀਰ ਦਾ ਬੇਹੱਦ ਮਹੱਤਵਪੂਰਨ ਅੰਗ ‘ਦੰਦ’ ਕੁਦਰਤ ਦੀ ਦਿੱਤੀ ਹੋਈ ਬੇਹੱਦ ਅਨਮੋਲ ਦੇਣ ਹਨ। ਸਿਹਤ ਵਿੱਚ ਵਾਧੇ ਅਤੇ ਵਿਕਾਸ ਲਈ ਦੰਦਾਂ ਦਾ ਬੜਾ ਯੋਗਦਾਨ ਹੈ। ਕੁਦਰਤ ਨੇ ਮਨੁੱਖ ਦੇ ਖਾਣ ਲਈ ਜਿਹੜੀਆਂ ਚੀਜ਼ਾਂ ਪੈਦਾ ਦਿੱਤੀਆ ਹਨ ਅਤੇ ਮਨੁੱਖ ਨੇ ਖ਼ੁਦ ਆਪਣੇ ਖਾਣ ਲਈ ਜਿਹੜੇ ਪਦਾਰਥ ਬਣਾਏ ਹਨ, ਉਨ੍ਹਾਂ ਦਾ ਸੁਆਦ ਉਹ ‘ਦੰਦਾਂ’ ਰਾਹੀਂ ਲੈ ਸਕਦਾ ਹੈ। ਦੰਦਾਂ ਅਤੇ ਸੁਆਦ ਦੇ ਮੇਲ ਦੀ ਥਾਂ ਸਰੀਰ ਦਾ ਕੋਈ ਵੀ ਹੋਰ ਅੰਗ ਨਹੀਂ ਲੈ ਸਕਦਾ। ਮੋਤੀਆਂ ਵਰਗੇ ਲਿਸ਼ਕਦੇ ਦੰਦ ਕਿਸੇ ਦੀ ਵੀ ਸੁੰਦਰਤਾ ਨੂੰ ਚਾਰ-ਚੰਨ ਲਾ ਦਿੰਦੇ ਹਨ, ਜਦਕਿ ਬਦਸੂਰਤ ਦੰਦ ਚਿਹਰੇ ਨੂੰ ਬੇਰੌਣਕ ਕਰ ਦਿੰਦੇ ਹਨ। ਮੈਡੀਕਲ ਸਾਇੰਸ ਵਿੱਚ ਹੋਈ ਬੇਹੱਦ ਤਰੱਕੀ ਦੇ ਬਾਵਜੂਦ ਇੱਕ ਵਾਰ ਸੜ ਚੁੱਕੇ ਜਾਂ ਕਢਵਾ ਦਿੱਤੇ ਗਏ ਦੰਦ ਕਿਸੇ ਵੀ ਹਾਲਤ ਵਿੱਚ ਕੁਦਤਰੀ ਤੌਰ ’ਤੇ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਲਿਆਂਦੇ ਜਾ ਸਕਦੇ। ਦੰਦਾਂ ਦੀ ਹਿਫ਼ਾਜ਼ਤ ਹੀ ਇਨ੍ਹਾਂ ਦਾ ਸਭ ਤੋਂ ਵੱਡਾ ਇਨਾਮ ਹੈ। ਦੰਦਾਂ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਦਾ ਸਭ ਤੋਂ ਚੰਗਾ ਤਰੀਕਾ ਦਾਤਣ ਦੀ ਵਰਤੋਂ ਕਰਨਾ ਹੈ। ਦਾਤਣ ਕਰਨਾ ਜਿੱਥੇ ਦੰਦਾਂ ਲਈ ਚੰਗੀ ਕਸਰਤ ਹੈ, ਉੱਥੇ ਇਸ ਦੇ ਵਰਤਣ ਨਾਲ ਦੰਦ ਸਦਾ ਲਈ ਚਮਕਦਾਰ ਮਜ਼ਬੂਤ ਤੇ ਮਸੂੜੇ ਤੰਦਰੁਸਤ ਰਹਿੰਦੇ ਹਨ। ਸਵੇਰੇ ਉੱਠ ਕੇ ਦਾਤਣ ਕਰਨਾ ਜਿੱਥੇ ਇੱਕ ਚੰਗੀ ਆਦਤ ਹੈ, ਉੱਥੇ ਇਹ ਦੰਦਾਂ ਲਈ ਬਹੁਤ ਫ਼ਾਇਦੇਮੰਦ ਹੈ। ਨਿੰਮ ਅਤੇ ਕਿੱਕਰ ਦੀ ਦਾਤਣ ਸਭ ਨਾਲੋਂ ਵੱਧ ਲਾਭਦਾਇਕ ਹੁੰਦੀ ਹੈ। ਇਸ ਤੋਂ ਇਲਾਵਾ ਬੇਰ, ਅਰਜੁਨ, ਪਿੱਪਲ, ਅੰਬ ਅਤੇ ਅਨਾਰ ਦੀ ਦਾਤਣ ਵੀ ਲਾਭਦਾਇਕ ਅਤੇ ਚੰਗੀ ਮੰਨੀ ਜਾਂਦੀ ਹੈ। ਦਾਤਣ ਦੀ ਵਰਤੋਂ ਨਾਲ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ, ਮੂੰਹ ’ਚੋਂ ਬਦਬੂ ਨਹੀਂ ਆਉਂਦੀ, ਬੈਕਟੀਰੀਆ ਖ਼ਤਮ ਹੁੰਦੇ ਹਨ, ਦੰਦਾਂ ਨੂੰ ਕੀੜਾ ਨਹੀਂ ਲੱਗਦਾ, ਦੰਦ ਹਿਲਦੇ ਨਹੀਂ ਅਤੇ ਮਸੂੜਿਆਂ ਦੀ ਸੋਜ ਤੋਂ ਆਰਮ ਮਿਲਦਾ ਹੈ। ਦੂਜੇ ਪਾਸ਼ੇ ਬੁਰਸ਼ ਅਤੇ ਟੁਥਪੇਸਟ ਦੀ ਵਰਤੋਂ ਨਾਲ ਦੰਦ ਸਾਫ਼ ਤਾਂ ਜ਼ਰੂਰ ਹੋ ਜਾਂਦੇ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਮਸੂੜੇ ਕਮਜ਼ੋਰ ਪੈ ਜਾਂਦੇ ਹਨ। ਹੋਰ ਤਾਂ ਹੋਰ, ਟੁਥ-ਬੁਰਸ਼ ਪਲਾਸਟਿਕ ਦੇ ਬਣਦੇ ਹਨ। ਉਂਜ ਵੀ  ਮਨੁੱਖ ਕੁਦਰਤ ਤੋਂ ਜਿੰਨਾ ਦੂਰ ਜਾਵੇਗਾ, ਓਨਾ ਦੀ ਦੁੱਖਾਂ, ਤਕਲੀਫ਼ਾਂ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ। ਕੁਦਰਤ ਵੱਲੋਂ ਬਖ਼ਸ਼ੇ ਇਸ ਕੀਮਤੀ ਤੋਹਫ਼ੇ ਦੀ ਦੇਖਭਾਲ ਲਈ ਸਾਨੂੰ ਰੋਜ਼ਾਨਾ ਸਵੇਰੇ ਉੱਠ ਕੇ ਦਾਤਣ ਜ਼ਰੂਰ ਕਰਨੀ ਚਾਹੀਦੀ ਹੈ। ਦਾਤਣ ਜਿੱਥੇ ਇੱਕ ਪਾਸੇ ਸਾਡੀ ਸਿਹਤ ਲਈ ਲਾਭਦਾਇਕ ਹੈ, ਉੱਥੇ ਦੂਜੇ ਪਾਸੇ ਇਹ ਸਾਡੇ ਆਲੇ-ਦੁਆਲੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਲਈ ਵੀ ਸਾਰਥਕ ਸਿੱਧ ਹੋ ਸਕਦੀ ਹੈ। ਦਾਤਣ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਆਲੇ-ਦੁਆਲੇ ਦਾਤਣ ਵਾਲੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ। ਸਾਡਾ ਇਹ ਕਦਮ ਦਿਨੋਂ-ਦਿਨ ਜ਼ਹਿਰੀ ਹੋ ਰਹੇ ਵਾਤਾਵਰਨ ਲਈ ਵੀ ਫ਼ਾਇਦੇਮੰਦ ਸਿੱਧ ਹੋਵੇਗਾ। -ਨਿਰਮਲ ਪ੍ਰੇਮੀ ਈਮੇਲ:preminirmal@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All