ਕੋਹਲੀ ਤੇ ਗਾਂਗੁਲੀ ਨੂੰ ਗਰਵਾਰੇ ਕਲੱਬ ਹਾਊਸ ਦੀ ਐਸੋਸੀਏਟ ਮੈਂਬਰਸ਼ਿਪ ਮਿਲੀ

ਮੁੰਬਈ, 16 ਜਨਵਰੀ ਵੱਕਾਰੀ ਗਰਵਾਰੇ ਕਲੱਬ ਹਾਊਸ (ਜੀਸੀਐੱਚ) ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਨਰੇਰੀ ਐਸੋਸੀਏਟ ਮੈਂਬਰਸ਼ਿਪ ਦਿੱਤੀ ਹੈ। ਕਲੱਬ ਨੇ ਇੱਥੇ ਮੀਡੀਆ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਕ੍ਰਿਕਟ ਪ੍ਰਤੀ ਇਨ੍ਹਾਂ ਦੋਹਾਂ ਦੇ ਯੋਗਦਾਨ ਤੇ ਕੌਮੀ ਟੀਮ ਦੀ ਅਸਾਧਾਰਾਨ ਕਪਤਾਨੀ ਲਈ ਕੋਹਲੀ ਤੇ ਸਾਬਕਾ ਕਪਤਾਨ ਗਾਂਗੁਲੀ ਨੂੰ ਇਹ ਮੈਂਬਰਸ਼ਿਪ ਦਿੱਤੀ ਗਈ। ਬੁੱਧਵਾਰ ਨੂੰ ਵਾਨਖੇੜੇ ਸਟੇਡੀਅਮ ’ਚ ਭਾਰਤ ਤੇ ਆਸਟਰੇਲੀਆ ਵਿਚਾਲੇ ਇਕ ਰੋਜ਼ਾ ਮੈਚ ਦੌਰਾਨ ਇਨ੍ਹਾਂ ਦੋਹਾਂ ਨੂੰ ਇਹ ਮੈਂਬਰਸ਼ਿਪ ਦਿੱਤੀ ਗਈ ਸੀ ਅਤੇ ਇਸ ਮੌਕੇ ਜੀਸੀਐੱਚ ਪ੍ਰਬੰਧ ਕਮੇਟੀ ਦੇ ਮੀਤ ਪ੍ਰਧਾਨ ਤੇ ਭਾਜਪਾ ਆਗੂ ਰਾਜ ਪੁਰੋਹਿਤ ਮੌਜੂਦ ਸਨ। ਇਹ ਕਲੱਬ ਵਾਨਖੇੜੇ ਸਟੇਡੀਅਮ ਵਿੱਚ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All