ਕਸੂਰ

ਭਾਈ ਘਨੱਈਆ, ਹਾਕਮ ਦਾ ਹੁਕਮ ਹੈ ਕਿ ਤੂੰ ਹੁਣ ਕਿਸੇ ਪਿਆਸੇ ਨੂੰ ਪਾਣੀ ਨਾ ਪਿਆਈਂ, ਨਹੀਂ ਤਾਂ ਹਾਕਮ ਤੇਰੀ ਮਸ਼ਕ ਦੇ ਟੋਟੇ-ਟੋਟੇ ਕਰ ਦੇਣਗੇ, ਜਿਸ ਖੂਹ ਵਿਚੋਂ ਲਿਆਏਂਗਾ ਭਰ ਕੇ ਤੂੰ ਪਾਣੀ, ਉਸ ਨੂੰ ਉਹ ਤੇਰੇ ਖੂਨ ਨਾਲ ਭਰ ਦੇਣਗੇ। ਸਰਬੰਸਦਾਨੀਆਂ, ਜਦੋਂ ਮੈਂ ਤੇਰੇ ਰੰਗ ਵਿਚ ਰੱਤਾ ਦੁਸ਼ਮਣ ਨੂੰ ਵੀ ਜੰਗ ਵਿਚ ਪਾਣੀ ਰਿਹਾ ਸਾਂ ਪਿਆ, ਮੈਨੂੰ ਇਸ ਕਸੂਰ ਬਦਲੇ ਦਿੱਤੀ ਸੀ ਮੱਲ੍ਹਮ ਦੀ ਡੱਬੀ ਕਿ ਦੁਸ਼ਮਣ ਦੇ ਜ਼ਖਮਾਂ 'ਤੇ ਵੀ ਆਪਣੇ ਸਮਝ ਕੇ ਲਗਾ। ਮਿੱਤਰ ਪਿਆਰਿਆ, ਹੁਣ ਪਿਆਸੇ ਨੂੰ ਪਾਣੀ ਪਿਆਉਣ ਬਦਲੇ, ਤੇਰੇ ਮੁਰੀਦਾਂ ਦੇ ਜਿਸਮ ਦਾ ਖੂਨ ਨਿਚੋੜ ਲਿਆ ਜਾਂਦਾ ਹੈ, ਪਿਰ ਦੇਖਣ ਨੂੰ ਤਰਸਦੇ ਨੈਣ ਕੱਢ ਲਏ ਜਾਂਦੇ ਨੇ ਤੇ ਮਾਸ ਨੌਹਾਂ ਨਾਲੋਂ ਤੋੜ ਲਿਆ ਜਾਂਦਾ ਹੈ...। ਬਾਬਾ ਨਾਨਕ, ਤੂੰ ਵੀ ਤਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਬਦਲੇ ਆਪਣੇ ਪਿਤਾ ਤੋਂ ਖਾਧੀ ਸੀ ਮਾਰ... ਕੀ ਹੋਇਆ ਜੇ ਇਸ ਕਸੂਰ ਬਦਲੇ ਸਾਨੂੰੂ ਅੱਜ ਸਿਰਫ ਮਾਰ ਹੀ ਨਹੀਂ ਪਈ ਬਲਕਿ ਦਿੱਤਾ ਹੈ ਉਜਾੜ...। ਮੇਰੇ ਬਿਰਧ ਬਾਬਲ, ਮੈਨੂੰ ਯਾਦ ਹੈ ਕੋਈ ਵੀ ਫਸਲ ਬੀਜਣ ਲੱਗਾ ਤੂੰ ਕਹਿੰਦਾ ਸੈਂ ''ਰਾਹੀ ਪਾਂਧੀ ਦੇ ਭਾਗੀਂ ਚਿੜੀ ਜਨੌਰ ਦੇ ਭਾਗੀਂ'' ਪਰ ਹੁਣ ਜੇ ਤੂੰ ਇੰਜ ਕਿਹਾ ਤਾਂ ਤੇਰੀ ਫਸਲ ਉਜਾੜ ਦਿੱਤੀ ਜਾਵੇਗੀ। ਕਿਉਂਕਿ ਹੁਣ ਤਾਂ ਤੇਰੀ ਫਸਲ 'ਜ਼ਾਲਮ ਹਾਕਮ ਦੇ ਭਾਗੀਂ ਖੂਨੀ ਦੌਰ ਦੇ ਭਾਗੀਂ...। ਜੱਗ ਵਾਲਿਓ, ਹਾਕਮ ਨੂੰ ਕੌਣ ਸਮਝਾਏ? ਕਿ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਤੇ ਜ਼ਖਮੀ ਨੂੰ ਮੱਲ੍ਹਮ, ਸਿੱਖੀ ਖੰਨਿਓਂ ਤਿੱਖੀ ਵਾਲਹੋਂ ਨਿੱਕੀ ਦਾ ਹੈ ਦਸਤੂਰ, ਮੈਨੂੰ ਨਾ ਸਮਝ ਨੂੰ ਦੱਸੋ ਇਸ ਦਸਤੂਰ ਨੂੰ ਨਿਭਾਉਣਾ ਕਿਉਂ ਬਣ ਗਿਆ ਕਸੂਰ? -ਪਰਮਜੀਤ ਕੌਰ ਸਰਹਿੰਦ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All