ਕਰੋਨਾ: ਇਰਾਨ ਨੂੰ ਪਿੱਛੇ ਛੱਡ ਕੇ 10 ਮੁਲਕਾਂ ’ਚ ਸ਼ਾਮਲ ਹੋਇਆ ਭਾਰਤ

ਨਵੀਂ ਦਿੱਲੀ, 25 ਮਈ ਦੇਸ਼ ’ਚ ਕਰੋਨਾਵਾਇਰਸ ਦੇ ਲਗਾਤਾਰ ਚੌਥੇ ਦਿਨ 6 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,38,845 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 154 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4021 ’ਤੇ ਪਹੁੰਚ ਗਈ ਹੈ। ਜੌਹਨ ਹੋਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਭਾਰਤ, ਇਰਾਨ ਨੂੰ ਪਛਾੜ ਕੇ ਪਹਿਲੇ 10 ਮੁਲਕਾਂ ਦੀ ਸੂਚੀ ’ਚ ਸ਼ੁਮਾਰ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਕਰੋਨਾ ਦੇ 6,977 ਨਵੇਂ ਕੇਸ ਆਏ ਹਨ ਜਦਕਿ 3,280 ਵਿਅਕਤੀ ਠੀਕ ਹੋਏ ਹਨ। ਕੁੱਲ ਕੇਸਾਂ ’ਚੋਂ 77,103 ਸਰਗਰਮ ਕੇਸ ਹਨ ਜਦਕਿ ਕੁੱਲ 57,720 ਵਿਅਕਤੀ ਕਰੋਨਾ ਮੁਕਤ ਹੋ ਚੁੱਕੇ ਹਨ। ਉਂਜ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੁੱਲ ਕੇਸ 1,41,794 ਹਨ ਅਤੇ ਮੌਤਾਂ ਦੀ ਗਿਣਤੀ 4078 ਹੈ। ਮੁਲਕ ’ਚ 22 ਮਈ ਨੂੰ 6,088, 23 ਮਈ ਨੂੰ 6,654 ਅਤੇ 24 ਮਈ ਨੂੰ 6,767 ਵਿਅਕਤੀ ਕਰੋਨਾ ਤੋਂ ਪੀੜਤ ਮਿਲੇ ਸਨ। ਮੁਲਕ ’ਚ ਕੋਵਿਡ-19 ਦੇ ਟੈਸਟਾਂ ਦੀ ਗਿਣਤੀ ਅੱਜ 30 ਲੱਖ ਤੋਂ ਪਾਰ ਹੋ ਗਈ। ਮਹਾਰਾਸ਼ਟਰ ’ਚ ਕਰੋਨਾ ਦੇ ਸਭ ਤੋਂ ਵੱਧ 50,231 ਕੇਸ ਹਨ ਜਿਨ੍ਹਾਂ ’ਚੋਂ 3,041 ਨਵੇਂ ਕੇਸ ਆਏ ਹਨ ਅਤੇ 58 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,635 ਹੋ ਗਈ ਹੈ। ਤਾਮਿਲ ਨਾਡੂ 16,277 ਕੇਸਾਂ (111 ਮੌਤਾਂ) ਨਾਲ ਦੂਜੇ ਅਤੇ ਗੁਜਰਾਤ 14,056 ਕੇਸਾਂ (858 ਮੌਤਾਂ) ਨਾਲ ਤੀਜੇ ਸਥਾਨ ’ਤੇ ਹੈ। ਦਿੱਲੀ ’ਚ ਕਰੋਨਾ ਪੀੜਤਾਂ ਦੀ ਗਿਣਤੀ 14,053 ਹੋ ਗਈ ਹੈ ਜਦਕਿ 276 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਉਧਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਅਤੇ ਐੱਨ-95 ਮਾਸਕਾਂ ਦੀ ਗੁਣਵੱਤਾ ਨੂੰ ਸਖ਼ਤੀ ਨਾਲ ਯਕੀਨੀ ਬਣਾ ਰਿਹਾ ਹੈ। ਪੀਪੀਈ ਕਿੱਟਾਂ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਹੋਣ ਮਗਰੋਂ ਇਹ ਬਿਆਨ ਆਇਆ ਹੈ। ਸਰਕਾਰ ਨੇ ਕਿਹਾ ਕਿ ਐੱਨ-95 ਮਾਸਕਾਂ ਦੀ ਕੀਮਤ 47 ਫ਼ੀਸਦ ਤੱਕ ਘੱਟ ਗਈ ਹੈ। ਮੁਲਕ ’ਚ ਸਸਤੇ ਮਾਸਕ ਮੁਹੱਈਆ ਕਰਵਾਉਣ ਲਈ ਕਦਮ ਉਠਾਏ ਜਾਣ ਮਗਰੋਂ ਇਹ ਕੀਮਤਾਂ ਘਟੀਆਂ ਹਨ। ਉਧਰ ਆਈਸੀਐੱਮਆਰ ਨੇ ਕਿਹਾ ਕਿ ਸਰਕਾਰ ਨੇ 2009 ਦੇ ਸਵਾਈਨ ਫਲੂ ਤੋਂ ਸਬਕ ਲੈਂਦਿਆਂ ਕਰੋਨਾ ਮਹਾਮਾਰੀ ਖ਼ਿਲਾਫ਼ ਕੁਸ਼ਲ ਜਾਂਚ ਰਣਨੀਤੀ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਹੁਣ ਮੁਲਕ ’ਚ 610 ਲੈਬੋਰਟਰੀਆਂ ਹਨ ਜੋ ਰੋਜ਼ਾਨਾ 1.1 ਲੱਖ ਟੈਸਟ ਕਰ ਰਹੀਆਂ ਹਨ। -ਆਈਏਐਨਐਸ

ਕੋਵਿਡ ਕਾਰਨ ਏਮਜ਼ ਦੇ ਸਫ਼ਾਈ ਕਾਮੇ ਦੀ ਮੌਤ

ਨਵੀਂ ਦਿੱਲੀ: ਏਮਜ਼ ਦੇ 58 ਵਰ੍ਹਿਆਂ ਦੇ ਸਫ਼ਾਈ ਕਾਮੇ (ਸੈਨੀਟੇਸ਼ਨ ਸੁਪਰਵਾਈਜ਼ਰ) ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਉਹ ਵੈਂਟੀਲੇਟਰ ’ਤੇ ਸੀ ਅਤੇ ਐਤਵਾਰ ਸ਼ਾਮ ਕਰੀਬ 7:30 ਵਜੇ ਚੱਲ ਵਸਿਆ। ਉਹ ਏਮਜ਼ ਦਾ ਪੱਕਾ ਮੁਲਾਜ਼ਮ ਸੀ ਅਤੇ ਓਪੀਡੀ ਵਿੱਚ ਤਾਇਨਾਤ ਸੀ। -ਪੀਟੀਆਈ

ਮਹਾਰਾਸ਼ਟਰ ’ਚ ਪੁਲੀਸ ਨੂੰ ਚਿੰਬੜਿਆ ਕਰੋਨਾ, ਹੁਣ ਤੱਕ 18 ਮੌਤਾਂ

ਮੁੰਬਈ: ਮਹਾਰਾਸ਼ਟਰ ਪੁਲੀਸ ’ਤੇ ਕਰੋਨਾਵਾਇਰਸ ਕਹਿਰ ਬਣ ਕੇ ਟੁੱਟਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ’ਚ 18 ਪੁਲੀਸ ਮੁਲਾਜ਼ਮਾਂ ਦੀ ਹੁਣ ਤੱਕ ਕਰੋਨਾ ਕਾਰਨ ਜਾਨ ਜਾ ਚੁੱਕੀ ਹੈ ਜਦਕਿ 1809 ਹੋਰ ਮੁਲਾਜ਼ਮ ਵਾਇਰਸ ਤੋਂ ਪੀੜਤ ਹਨ। ਪੀੜਤਾਂ ’ਚ 194 ਅਧਿਕਾਰੀ ਸ਼ਾਮਲ ਹਨ। ਮੁੰਬਈ ’ਚ 12 ਪੁਲੀਸ ਕਰਮੀਆਂ ਦੀ ਮੌਤ ਹੋਈ ਹੈ ਜਿਨ੍ਹਾਂ ’ਚੋਂ ਇਕ ਤਾਂ 30 ਸਾਲ ਤੋਂ ਥੋੜ੍ਹੀ ਵੱਧ ਉਮਰ ਦਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All