ਓਂਟਾਰੀਓ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਮਿਲਣਗੀਆਂ ਸਹੂਲਤਾਂ: ਅਮਨਜੋਤ

ਸੂਬਾਈ ਸੰਸਦ ਮੈਂਬਰ ਓਂਟਾਰੀਓ ਅਮਨਜੋਤ ਸਿੰਘ ਸੰਧੂ ਦਾ ਸਵਾਗਤ ਕਰਦੇ ਹੋਏ ਸੁਖਜਿੰਦਰ ਸਿੰਘ ਬਾਜਵਾ ਅਤੇ ਹੋਰ।

ਗੁਰਨੇਕ ਸਿੰਘ ਵਿਰਦੀ ਕਰਤਾਰਪੁਰ, 14 ਫਰਵਰੀ ‘ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੈਸੇ ਨਿਵੇਸ਼ ਕਰਨ ਵਾਲੇ ਕਾਰੋਬਾਰੀਆਂ ਨੂੰ ਹਰ ਸੰਭਵ ਸਹੂਲਤਾਂ ਦਿੱਤੀਆਂ ਜਾਣਗੀਆਂ।’ ਇਸ ਗੱਲ ਸੂਬਾਈ ਮੈਂਬਰ ਪਾਰਲੀਮੈਂਟ ਓਂਟਾਰੀਓ ਅਮਨਜੋਤ ਸਿੰਘ ਸੰਧੂ ਨੇ ਕਰਤਾਰਪੁਰ ਵਿੱਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਬਾਹਰਲੇ ਦੇਸ਼ਾਂ ਵਿੱਚੋਂ ਆ ਕੇ ਲੋਕ ਫਸੇ ਹੋਏ ਹਨ। ਜਿਹੜੇ ਵਿਅਕਤੀ ਇੱਥੇ ਕਾਰੋਬਾਰ ਵਿੱਚ ਪੈਸਾ ਲਗਾ ਕੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ ਸੂਬਾਈ ਸਰਕਾਰ ਉਨ੍ਹਾਂ ਦੇ ਕਾਰੋਬਾਰ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਨ ਲਈ ਹਮੇਸ਼ਾਂ ਸਾਥ ਦੇਵੇਗੀ। ਉਨ੍ਹਾਂ ਦੱਸਿਆ ਕਿ ਉਹ ਆਪ 2008 ਵਿੱਚ ਵਾਇਰਲੈੱਸ ਅਤੇ ਨੈੱਟਵਰਕ ਦੀ ਪੜ੍ਹਾਈ ਲਈ ਕੈਨੇਡਾ ਆਏ ਸਨ ਤੇ ਉੱਥੇ ਦੀ ਰਾਜਨੀਤੀ ਵਿੱਚ ਹਿੱਸਾ ਲੈਂਦਿਆਂ ਸਖ਼ਤ ਮਿਹਨਤ ਕਰਕੇ 2018 ਵਿੱਚ ਓਂਟਾਰੀਓ ਸੂਬੇ ਦੀਆਂ ਚੋਣਾਂ ਵਿੱਚ ਸੂਬਾਈ ਸੰਸਦ ਮੈਂਬਰ ਵਜੋਂ ਚੁਣੇ ਗਏ ਸਨ। ਉਨ੍ਹਾਂ ਪਿਛਲੇ ਸਮੇਂ ਵੈਨਕੂਵਰ ਵਿੱਚ ਕਤਲ ਹੋਈ ਪੰਜਾਬੀ ਮੁਟਿਆਰ ਪ੍ਰਭਲੀਨ ਕੌਰ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All