ਆਮਦਨ ਕਰ ਵਿਭਾਗ ਵੱਲੋਂ ਮਾਇਆਵਤੀ ਦੇ ਭਰਾ ਦੀ ਚਾਰ ਸੌ ਕਰੋੜ ਦੀ ਜ਼ਮੀਨ ਜ਼ਬਤ : The Tribune India

ਆਮਦਨ ਕਰ ਵਿਭਾਗ ਵੱਲੋਂ ਮਾਇਆਵਤੀ ਦੇ ਭਰਾ ਦੀ ਚਾਰ ਸੌ ਕਰੋੜ ਦੀ ਜ਼ਮੀਨ ਜ਼ਬਤ

ਆਮਦਨ ਕਰ ਵਿਭਾਗ ਵੱਲੋਂ ਮਾਇਆਵਤੀ ਦੇ ਭਰਾ ਦੀ ਚਾਰ ਸੌ ਕਰੋੜ ਦੀ ਜ਼ਮੀਨ ਜ਼ਬਤ

ਨਵੀਂ ਦਿੱਲੀ, 18 ਜੁਲਾਈ ਆਮਦਨ ਕਰ ਵਿਭਾਗ ਨੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਭਰਾ ਤੇ ਭਰਜਾਈ ਦੀ ਨੋਇਡਾ ਵਿਚਲੀ 400 ਕਰੋੜ ਰੁਪਏ ਦੀ ਕੀਮਤ ਦੀ ਬੇਨਾਮੀ ਜ਼ਮੀਨ ਜ਼ਬਤ ਕੀਤੀ ਹੈ।ਅਧਿਕਾਰਤ ਹੁਕਮਾਂ ਅਨੁਸਾਰ ਆਨੰਦ ਕੁਮਾਰ ਅਤੇ ਉਸ ਦੀ ਪਤਨੀ ਵਿਚਿੱਤਰ ਲਤਾ ਦੇ ਲਾਭਕਾਰੀ ਮਾਲਕਾਨਾ ਹੱਕ ਵਾਲੀ ਸੱਤ ਏਕੜ ਜ਼ਮੀਨ ਨੂੰ ਜ਼ਬਤ ਕਰਨ ਦੇ ਅਸਥਾਈ ਹੁਕਮ ਦਿੱਲੀ ਸਥਿਤ ਬੇਨਾਮੀ ਲੈਣ-ਦੇਣ ਰੋਕੂ ਇਕਾਈ (ਬੀਪੀਯੂ) ਨੇ 16 ਜੁਲਾਈ ਨੂੰ ਜਾਰੀ ਕੀਤੇ ਸੀ। ਮਾਇਆਵਤੀ ਨੇ ਹਾਲ ਹੀ ’ਚ ਆਨੰਦ ਕੁਮਾਰ ਨੂੰ ਬਸਪਾ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੇਨਾਮੀ ਜਾਇਦਾਦ ਲੈਣ-ਦੇਣ ਰੋਕੂ ਐਕਟ 1988 ਦੀ ਧਾਰਾ 24 (3) ਤਹਿਤ ਇਹ ਹੁਕਮ ਜਾਰੀ ਕੀਤੇ ਗਿਆ ਹੈ। ਹੁਕਮਾਂ ਅਨੁਸਾਰ ਜ਼ਬਤ ਕੀਤੀ ਗਈ ਜਾਇਦਾਦ ਨੂੰ ਆਨੰਦ ਕੁਮਾਰ ਤੇ ਉਸ ਦੀ ਪਤਨੀ ਦੀ ਬੇਨਾਮੀ ਜਾਇਦਾਦ ਮੰਨਿਆ ਜਾਵੇਗਾ ਜੋ ਕਿ 28,328.07 ਵਰਗ ਮੀਟਰ ਜਾਂ ਕਰੀਬ ਸੱਤ ਏਕੜ ’ਚ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 400 ਕਰੋੜ ਰੁਪਏ ਹੈ। ਕਾਨੂੰਨ ਅਨੁਸਾਰ ਬੇਨਾਮੀ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ ਸੱਤ ਸਾਲ ਸਖਤ ਕੈਦ ਅਤੇ ਬੇਨਾਮੀ ਜਾਇਦਾਦ ਦੀ ਬਾਜ਼ਾਰ ਵਿਚਲੀ ਕੀਮਤ ਦਾ 25 ਫੀਸਦ ਜੁਰਮਾਨੇ ਵਜੋਂ ਦੇਣਾ ਪੈ ਸਕਦਾ ਹੈ। ਮੋਦੀ ਸਰਕਾਰ ਵੱਲੋਂ 2016 ’ਚ ਕਾਨੂੰਨ ਲਾਗੂ ਕੀਤੇ ਜਾਣ ਮਗਰੋਂ ਵਿਭਾਗ ਨੇ ਬੇਨਾਮੀ ਲੈਣ ਦੇਣ ਸੋਧ ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਸੀ। ਆਮਦਨ ਕਰ ਵਿਭਾਗ ਦੇਸ਼ ’ਚ ਬੇਨਾਮੀ ਐਕਟ ਲਾਗੂ ਕਰਨ ਲਈ ਨੋਡਲ ਵਿਭਾਗ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All