ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ

ਅਮਰਾਵਤੀ(ਏਪੀ), 15 ਸਤੰਬਰ

ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿਚ ਗੋਦਾਵਰੀ ਨਦੀ ਵਿਚ ਡੁੱਬੀ ਬੇੜੀ ਦੇ ਬਚੇ ਯਾਤਰੀ ਹਾਦਸੇ ਬਾਰੇ ਦੱਸਦੇ ਹੋਏ। -ਫੋਟੋ: ਪੀਟੀਆਈ

ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ ਵਿੱਚ ਸੈਲਾਨੀਆਂ ਨੂੰ ਲਿਜਾ ਰਹੀ ਕਿਸ਼ਤੀ ਦੇ ਪਲਟਣ ਨਾਲ ਘੱਟੋ-ਘੱਟ 12 ਵਿਅਕਤੀ ਡੁੱਬ ਗਏ ਜਦੋਂਕਿ 17 ਹੋਰਨਾਂ ਨੂੰ ਬਚਾਅ ਲਿਆ ਗਿਆ ਹੈ। 30 ਦੇ ਕਰੀਬ ਲਾਪਤਾ ਦੱਸੇ ਜਾਂਦੇ ਹਨ। ਮਰਨ ਵਾਲਿਆਂ ’ਚ ਦੋ ਕਿਸ਼ਤੀ ਚਾਲਕ ਵੀ ਸ਼ਾਮਲ ਹਨ। ਜਦੋਂ ਹਾਦਸਾ ਵਾਪਰਿਆ ਗੋਦਾਵਰੀ ’ਚ ਹੜ੍ਹਾਂ ਦਾ 5.13 ਲੱਖ ਕਿਊਸਿਕ ਪਾਣੀ ਵਹਿ ਰਿਹਾ ਸੀ। ਹਾਦਸਾ ਵਾਪਰਨ ਮੌਕੇ ਕਿਸ਼ਤੀ ਵਿੱਚ ਅਮਲੇ ਦੇ ਨੌਂ ਮੈਂਬਰਾਂ ਸਮੇਤ 60 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹੈਦਰਾਬਾਦ ਤੇ ਤਿਲੰਗਾਨਾ ਦੇ ਵਾਰੰਗਲ ਨਾਲ ਸਬੰਧਤ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਵਾਈ.ਐੱਸ.ਜਗਨ ਮੋਹਨ ਰੈੱਡੀ ਨੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਸ ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All