ਅੰਬਾਂ ਵਾਲੇ ਦੇ ਖਾਤੇ ’ਚ ਅੱਠ ਲੱਖ ਰੁਪਏ ਹੋਏ ਜਮ੍ਹਾਂ

ਪੱਤਰ ਪ੍ਰੇਰਕ ਨਵੀਂ ਦਿੱਲੀ, 24 ਮਈ ਜਗਤਪੁਰੀ ਦੇ ਚੰਦਰ ਨਗਰ ਮੋੜ ’ਤੇ ਅੰਬਾਂ ਦਾ 30 ਹਜ਼ਾਰ ਰੁਪਏ ਗੁਆਉਣ ਤੋਂ ਬਾਅਦ ਨਿਰਾਸ਼ ਫਲ ਵੇਚਣ ਵਾਲੇ ਫੂਲ ਮੀਆਂ ਉਰਫ ਛੋਟੇ ਦਾ ਚਿਹਰਾ ਹੁਣ ਹੈਰਾਨ ਕਰਨ ਵਾਲਾ ਬਣ ਗਿਆ ਹੈ। ਲੁੱਟ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਤੋਂ ਬਹੁਤ ਸਾਰੇ ਲੋਕ ਉਸ ਦੀ ਮਦਦ ਲਈ ਅੱਗੇ ਆਏ ਹਨ। ਹੁਣ ਤੱਕ ਉਨ੍ਹਾਂ ਨੂੰ 8 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਜਾ ਚੁੱਕੀ ਹੈ। ਉਸ ਨੇ ਮੀਡੀਆ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਈਦ ਮਨਾ ਸਕਦਾ ਹੈ। ਉਹ ਚੰਦਰ ਨਗਰ ਦੇ ਹੈਪੀ ਇੰਗਲਿਸ਼ ਸਕੂਲ ਦੇ ਸਾਹਮਣੇ ਕਈ ਸਾਲਾਂ ਤੋਂ ਫਲ ਵੇਚਣ ਲਈ ਕੰਮ ਕਰ ਰਿਹਾ ਹੈ। ਵਾਇਰਲ ਹੋਈ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਲੋਕ ਸਕੂਟਰਾਂ ਤੇ ਗੱਡੀਆਂ ਨੂੰ ਰੋਕ ਕੇ ਅੰਬਾਂ ਦੀ ਲੁੱਟ ਕਰ ਰਹੇ ਹਨ। ਇਸ ਕਾਰਨ ਸੜਕ ਜਾਮ ਹੋ ਗਈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ 30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਜਦੋਂ ਮੀਡੀਆ ਵਿਚ ਇਹ ਖ਼ਬਰ ਛਪੀ ਤਾਂ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਆਏ। ਉਸ ਦੀ ਮਦਦ ਲਈ ਦੇਸ਼ ਭਰ ਤੋਂ ਹਜ਼ਾਰਾਂ ਲੋਕਾਂ ਨੇ ਮਦਦ ਕੀਤੀ। ਫੂਲ ਮੀਆਂ ਉਰਫ ਛੋਟੇ ਦਾ ਕਹਿਣਾ ਹੈ ਕਿ ਮੀਡੀਆ ਨੇ ਉਸ ਦੇ ਦਰਦ ਨੂੰ ਦੱਸਿਆ ਜਿਸ ਕਾਰਨ ਦੇਸ਼ ਭਰ ਦੇ ਲੋਕਾਂ ਨੇ ਸਹਾਇਤਾ ਲਈ ਹੱਥ ਵਧਾਏ ਜਿਸ ਕਾਰਨ ਉਸ ਦੀ ਈਦ ਵਧੀਆ ਹੋਣ ਜਾ ਰਹੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All