ਅੰਗਦ ਬਾਜਵਾ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਫੁੰਡਿਆ

ਅੰਗਦਵੀਰ ਸਿੰਘ ਬਾਜਵਾ ਨੂੰ ਸੋਨ ਤਗ਼ਮੇ ਨਾਲ ਸਨਮਾਨੇ ਜਾਣ ਦਾ ਦ੍ਰਿਸ਼। -ਫੋਟੋ: ਦਿਓਲ

ਨਵੀਂ ਦਿੱਲੀ, 29 ਨਵੰਬਰ ਅੰਗਦਵੀਰ ਸਿੰਘ ਬਾਜਵਾ ਨੇ ਅੱਜ ਇੱਥੇ 63ਵੀਂ ਕੌਮੀ ਨਿਸ਼ਾਨੇਬਾਜ਼ੀ ਸ਼ਾਟਗੰਨ ਚੈਂਪੀਅਨਸ਼ਿਪ ਦੇ ਪੁਰਸ਼ ਸਕੀਟ ਫਾਈਨਲ ਵਿੱਚ ਅਣਅਧਿਕਾਰਤ ਤੌਰ ’ਤੇ ਵਿਸ਼ਵ ਰਿਕਾਰਡ ਸਕੋਰ ਬਣਾ ਕੇ ਚੋਟੀ ਦੇ ਸਥਾਨ ’ਤੇ ਕਬਜ਼ਾ ਕੀਤਾ ਅਤੇ ਪੰਜਾਬ ਦੇ ਦਬਦਬੇ ਦੀ ਅਗਵਾਈ ਕੀਤੀ। ਉਸ ਨੇ ਫਾਈਨਲ ਵਿੱਚ 60 ਅੰਕਾਂ ਦਾ ਨਿਸ਼ਾਨਾ ਮਾਰ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਇਹ ਰਿਕਾਰਡ ਅਧਿਕਾਰਤ ਤੌਰ ’ਤੇ ਉਸ ਦੇ, ਮਹਾਨ ਸਕੀਟ ਨਿਸ਼ਾਨੇਬਾਜ਼ ਵਿੰਸੈਂਟ ਹੈਨਕੌਕ ਅਤੇ ਦੋ ਹੋਰਾਂ ਦੇ ਨਾਮ ਹੈ। ਉਸ ਨੇ ਆਪਣੇ ਸੀਨੀਅਰ ਅਤੇ ਸਾਥੀ ਨਿਸ਼ਾਨੇਬਾਜ਼ ਮੇਰਾਜ ਅਹਿਮਦ ਖ਼ਾਨ ਨੂੰ ਪਛਾੜਿਆ, ਜਿਸ ਨੇ 58 ਅੰਕ ਬਣਾਏ। ਮੇਰਾਜ ਦੇ ਦੋ ਨਿਸ਼ਾਨੇ ਖੁੰਝ ਗਏ ਅਤੇ ਇਸ ਨੌਜਵਾਨ ਨਿਸ਼ਾਨੇਬਾਜ਼ ਤੋਂ ਪੱਛੜ ਗਿਆ। ਕਤਰ ਵਿੱਚ ਇਸ ਮਹੀਨੇ ਸ਼ੁਰੂ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਵੀ ਦੋਵਾਂ ਵਿਚਾਲੇ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲਿਆ ਸੀ, ਜਿਸ ਵਿੱਚ ਮੇਰਾਜ ਨੇ ਕੋਟਾ ਸਥਾਨ ਜਿੱਤ ਲਿਆ ਸੀ। ਮੇਰਾਜ ਦਾ ਦਿਨ ਵੀ ਸ਼ਾਨਦਾਰ ਰਿਹਾ, ਜਿਸ ਨੇ ਕੁਆਲੀਫਾਈਂਗ ਵਿੱਚ 125 ਦਾ ਸ਼ਾਨਦਾਰ ਸਕੋਰ ਬਣਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਉਸ ਨੇ ਵੀ ਵਿਸ਼ਵ ਰਿਕਾਰਡ ਬਣਾਇਆ। ਕੁਆਲੀਫਾਈਂਗ ਵਿੱਚ ਅੰਗਦ ਨੇ 123 ਅੰਕ ਲਏ ਸਨ। ਹਾਲਾਂਕਿ ਅੰਗਦ ਅਤੇ ਮੇਰਾਜ ਦੋਵਾਂ ਦੇ ਨਾਮ ਕੌਮੀ ਰਿਕਾਰਡ ਦਰਜ ਹੋਵੇਗਾ। ਸਾਨੀਆ ਸ਼ੇਖ ਨੇ ਪੰਜਾਬ ਦੇ ਦਬਦਬੇ ਨੂੰ ਰੋਕਿਆ ਅਤੇ ਸ਼ੂਟ-ਆਫ ਵਿੱਚ ਸੂਬੇ ਦੀ ਸਾਥੀ ਨਿਸ਼ਾਨੇਬਾਜ਼ ਅਰੀਬਾ ਖ਼ਾਨ ਨੂੰ 10-8 ਨਾਲ ਪਛਾੜ ਕੇ ਮਹਿਲਾ ਸਕੀਟ ਮੁਕਾਬਲੇ ਵਿੱਚ ਆਪਣਾ ਤੀਜਾ ਕੌਮੀ ਖ਼ਿਤਾਬ ਜਿੱਤਿਆ। ਪੰਜਾਬ ਦੇ ਅਭੈ ਸਿੰਘ ਸ਼ੇਖੋਂ ਅਤੇ ਪਨਰਾਜ ਧਾਲੀਵਾਲ ਨੇ ਕ੍ਰਮਵਾਰ ਜੂਨੀਅਰ ਪੁਰਸ਼ ਅਤੇ ਮਹਿਲਾ ਸਕੀਟ ਸੋਨ ਤਗ਼ਮਾ ਆਪਣੇ ਨਾਮ ਕੀਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All