ਅਮਰੀਕੀ ਸੂਬਿਆਂ ਨੇ ਗੂਗਲ ਦੀ ਅਜ਼ਾਰੇਦਾਰੀ ’ਤੇ ਸਵਾਲ ਚੁੱਕੇ

ਵਾਸ਼ਿੰਗਟਨ, 10 ਸਤੰਬਰ ਟੈਕਸਸ ਦੀ ਅਗਵਾਈ ਹੇਠ ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਸੋਸ਼ਲ ਸਾਈਟ ਗੂਗਲ ਦੇ ਸੰਭਾਵੀ ਅਜਾਰੇਦਾਰੀ ਵਿਹਾਰ ਬਾਰੇ ਜਾਂਚ ਦਾ ਐਲਾਨ ਕੀਤਾ ਹੈ। ਸੂਬਿਆਂ ਨੇ ਇਹ ਐਲਾਨ ਬੀਤੇ ਦਿਨ ਕੀਤਾ ਹੈ। ਇਸ ਤੋਂ ਪਹਿਲਾਂ ਕੁਝ ਸੂਬਿਆਂ ਦੇ ਗਰੁੱਪ ਵੱਲੋਂ ਸ਼ੁੱਕਰਵਾਰ ਨੂੰ ਫੇਸਬੁੱਕ ਦੀ ਬਾਜ਼ਾਰ ’ਚ ਮਜ਼ਬੂਤ ਸਥਿਤੀ ਦੀ ਜਾਂਚ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਦੋਵੇਂ ਜਾਂਚ ਪ੍ਰਕਿਰਿਆਵਾਂ ਨੇ ਤਕਨੀਕੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਦੇ ਵਪਾਰ ਵਿਹਾਰ ਮਾਮਲੇ ਨੂੰ ਲੈ ਕੇ ਜਾਂਚ ਦੇ ਦਾਇਰੇ ਨੂੰ ਸੰਘੀ ਅਤੇ ਸੰਸਦੀ ਪੱਧਰ ’ਤੇ ਹੋਣ ਵਾਲੀ ਜਾਂਚ ਤੋਂ ਅੱਗੇ ਵਧਾ ਦਿੱਤਾ ਹੈ। ਵਾਸ਼ਿੰਗਟਨ ’ਚ ਇੱਕ ਪੱਤਰਕਾਰ ਸੰਮੇਲਨ ’ਚ ਨੈਬ੍ਰਾਸਕਾ ਦੇ ਅਟਾਰਨੀ ਜਨਰਲ, ਰਿਪਲਿਕਨ ਡਾਊਗ ਪੀਟਰਸਨ ਨੇ ਕਿਹਾ ਕਿ ਕਰੀਬ 50 ਅਟਾਰਨੀ ਜਨਰਲ ਇਸ ਮਾਮਲੇ ’ਚ ਇਕੱਠੇ ਹੋ ਗਏ ਹਨ ਅਤੇ ਅਜਿਹਾ ਕਰਕੇ ਉਨ੍ਹਾਂ ਗੂਗਲ ਦੇ ਵਪਾਰ ਵਿਹਾਰ ਨੂੰ ਲੈ ਕੇ ਸਖਤ ਸੁਨੇਹਾ ਦਿੱਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All