ਮੁਹਾਲੀ ਜ਼ਿਲ੍ਹੇ ਦੇ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਦੇ ਤਬਾਦਲੇ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 12 ਜੂਨ ਮੁਹਾਲੀ ਦੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਮੌਕੇ 31 ਥਾਣੇਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਟਰੈਫ਼ਿਕ ਪੁਲੀਸ ਦੇ ਕਈ ਥਾਣੇਦਾਰਾਂ ਨੂੰ ਵੀ ਬਦਲਿਆਂ ਗਿਆ ਹੈ। ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨੂੰ ਸੈਂਟਰਲ ਥਾਣਾ ਫੇਜ਼-8 ਦਾ ਐੱਸਐਚਓ ਲਗਾਇਆ ਹੈ ਜਦੋਂਕਿ ਹੰਡੇਸਰਾ ਥਾਣਾ ਦੇ ਐੱਸਐਚਓ ਅੰਮ੍ਰਿਤਪਾਲ ਸਿੰਘ ਨੂੰ ਬਲੌਂਗੀ ਥਾਣੇ ਦਾ ਐੱਸਐਚਓ ਲਾਇਆ ਗਿਆ ਹੈ। ਥਾਣਾ ਮਾਜਰੀ ਦੇ ਐੱਸਐਚਓ ਹਰਨੇਕ ਸਿੰਘ ਨੂੰ ਲਾਲੜੂ ਥਾਣੇ ਦਾ ਐਸਐਚਓ, ਖਰੜ ਸਿਟੀ ਦੇ ਥਾਣੇਦਾਰ ਨਿਧਾਨ ਸਿੰਘ ਨੂੰ ਸੰਨੀ ਐਨਕਲੇਵ ਪੁਲੀਸ ਚੌਕੀ ਦਾ ਇੰਚਾਰਜ ਲਾਇਆ ਗਿਆ ਹੈ। ਇਸੇ ਦੌਰਾਨ ਨਵਾਂ ਗਰਾਓਂ ਥਾਣੇ ਦੇ ਐੱਸਐਚਓ ਰਜੇਸ਼ ਹਸਤੀਰ ਨੂੰ ਬਦਲ ਕੇ ਪੁਲੀਸ ਲਾਈਨ ਭੇਜਿਆ ਗਿਆ ਹੈ ਜਦੋਂਕਿ ਉਨ੍ਹਾਂ ਦੀ ਥਾਂ ’ਤੇ ਇੰਸਪੈਕਟਰ ਦਲਵੀਰ ਸਿੰਘ ਨੂੰ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਢਕੌਲੀ ਥਾਣਾ ਦੇ ਐਸਐਚਓ ਸਨ। ਲਾਲੜੂ ਥਾਣੇ ਦੇ ਐੱਸਐਚਓ ਇੰਸਪੈਕਟਰ ਗੁਰਚਰਨ ਸਿੰਘ ਨੂੰ ਬਦਲ ਕੇ ਜ਼ੀਰਕਪੁਰ ਥਾਣੇ ਦਾ ਐੱਸਐਚਓ ਲਾਇਆ ਗਿਆ ਹੈ। ਥਾਣਾ ਜ਼ੀਰਕਪੁਰ ਦੇ ਐੱਸਐਚਓ ਇੰਸਪੈਕਟਰ ਗੁਰਜੀਤ ਸਿੰਘ ਖਰੜ ਸਿਟੀ ਥਾਣੇ ਦਾ ਐੱਸਐਚਓ ਲਾਇਆ ਗਿਆ ਹੈ ਅਤੇ ਖਰੜ ਸਿਟੀ ਦੇ ਪਹਿਲੇ ਐੱਸਐਚਓ ਭਗਵੰਤ ਸਿੰਘ ਰਿਆੜ ਨੂੰ ਇੱਥੋਂ ਦੇ ਬਦਲ ਕੇ ਕੁਰਾਲੀ ਸਿਟੀ ਥਾਣੇ ਦਾ ਮੁਖੀ ਤਾਇਨਾਤ ਕੀਤਾ ਗਿਆ ਹੈ। ਥਾਣੇਦਾਰ ਮਹਿਮਾ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਥਾਣਾ ਹੰਡੇਸਰਾ ਦਾ ਐੱਸਐਚਓ ਲਾਇਆ ਗਿਆ ਹੈ। ਸਪੈਸ਼ਲ ਬ੍ਰਾਂਚ ਮੁਹਾਲੀ ਦੇ ਥਾਣੇਦਾਰ ਸਤਿੰਦਰ ਸਿੰਘ ਨੂੰ ਡੇਰਾਬੱਸੀ ਥਾਣੇ ਦਾ ਐੱਸਐਚਓ, ਸਿਟੀ ਕੁਰਾਲੀ ਥਾਣਾ ਦੀ ਐੱਸਐਚਓ ਸੰਦੀਪ ਕੌਰ ਨੂੰ ਬਦਲ ਕੇ ਥਾਣਾ ਢਕੌਲੀ ਦੀ ਐੱਸਐਚਓ ਲਗਾਇਆ ਗਿਆ ਹੈ। ਖਰੜ ਸਦਰ ਥਾਣੇ ਦੇ ਐਡੀਸ਼ਨਲ ਐੱਸਐਚਓ ਅਮਨਦੀਪ ਸਿੰਘ ਨੂੰ ਥਾਣੇ ਦਾ ਮੁਖੀ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਬ੍ਰਾਂਚ ਮੁਹਾਲੀ ਦੇ ਇੰਚਾਰਜ ਹਿੰਮਤ ਸਿੰਘ ਨੂੰ ਬਦਲ ਕੇ ਥਾਣਾ ਸਦਰ ਕੁਰਾਲੀ ਦਾ ਐਸਐਸਓ, ਜਮਾਤ ਪੁਲੀਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਬਦਲ ਕੇ ਥਾਣਾ ਮਾਜਰੀ ਦਾ ਐਸਐਚਓ, ਥਾਣਾ ਜ਼ੀਰਕਪੁਰ ਦੀ ਮਹਿਲਾ ਥਾਣੇਦਾਰ ਪਰਮਜੀਤ ਕੌਰ ਨੂੰ ਮਜਾਤ ਚੌਂਕੀ ਦਾ ਇੰਚਾਰਜ ਲਾਇਆ ਗਿਆ ਹੈ। ਥਾਣੇਦਾਰ ਪਰਮਜੀਤ ਸਿੰਘ ਨੂੰ ਸਪੈਸ਼ਲ ਬ੍ਰਾਂਚ ਮੁਹਾਲੀ ’ਚੋਂ ਬਦਲ ਕੇ ਸਨਅਤੀ ਏਰੀਆ ਪੁਲੀਸ ਚੌਂਕੀ ਫੇਜ਼-8 ਦਾ ਇੰਚਾਰਜ, ਸਪੈਸ਼ਲ ਬ੍ਰਾਂਚ ਦੇ ਹੀ ਥਾਣੇਦਾਰ ਨਰਿੰਦਰ ਸਿੰਘ ਨੂੰ ਟਰੈਫ਼ਿਕ ਜ਼ੋਨ-1 ਮੁਹਾਲੀ ਦਾ ਇੰਚਾਰਜ, ਮਟੌਰ ਦੇ ਥਾਣੇਦਾਰ ਗੁਰਮੀਤ ਸਿੰਘ ਨੂੰ ਐਡੀਸ਼ਨਲ ਐੱਸਐਚਓ ਢਕੌਲੀ, ਮੁਹਾਲੀ ਟਰੈਫ਼ਿਕ ਜ਼ੋਨ-1 ਦੇ ਇੰਚਾਰਜ ਏਐਸਆਈ ਬਲਜਿੰਦਰ ਸਿੰਘ ਨੂੰ ਥਾਣਾ ਫੇਜ਼-1 ਵਿੱਚ ਤਾਇਨਾਤ ਕੀਤਾ ਗਿਆ ਹੈ। ਥਾਣੇਦਾਰ ਤਰਲੋਚਨ ਸਿੰਘ ਨੂੰ ਥਾਣਾ ਕੁਰਾਲੀ ਸਿਟੀ ਤੋਂ ਬਦਲ ਕੇ ਸਦਰ ਥਾਣਾ ਖਰੜ, ਏਐਸਆਈ ਸ੍ਰੀ ਰਾਮ ਨੂੰ ਮੁਹਾਲੀ ਟਰੈਫ਼ਿਕ ਜ਼ੋਨ-3 ਦਾ ਇੰਚਾਰਜ ਲਾਇਆ ਗਿਆ ਹੈ। ਇਸੇ ਤਰ੍ਹਾਂ ਏਐਸਆਈ ਪਰਮਜੀਤ ਸਿੰਘ ਨੂੰ ਨਵਾਂ ਗਰਾਓਂ ਥਾਣੇ ’ਚੋਂ ਬਦਲ ਕੇ ਲਾਲੜੂ, ਰਾਜ ਸਿੰਘ ਨੂੰ ਥਾਣਾ ਫੇਜ਼-1 ਤੋਂ ਡੇਰਾਬੱਸੀ, ਏਐਸਆਈ ਅਵਤਾਰ ਸਿੰਘ ਨੂੰ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਡੇਰਾਬੱਸੀ, ਏਐਸਆਈ ਹਰੀਸ ਕੁਮਾਰ ਨੂੰ ਪੀਸੀਆਰ ਤੋਂ ਬਦਲ ਕੇ ਸਹਾਇਕ ਐਮਟੀਓ ਮੁਹਾਲੀ, ਏਐਸਆਈ ਨਰਿੰਦਰ ਸਿੰਘ ਨੂੰ ਡੇਰਾਬੱਸੀ ਤੋਂ ਮੁੱਲਾਂਪੁਰ ਗਰੀਬਦਾਸ ਅਤੇ ਏਐਸਆਈ ਬਿਕਰਮ ਸਿੰਘ ਨੂੰ ਓਏਐਸਆਈ ਬ੍ਰਾਂਚ ਤੋਂ ਬਦਲ ਕੇ ਪੁਲੀਸ ਲਾਈਨ ਭੇਜਿਆ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All