ਕਹਾਣੀਕਾਰ ਸੁਜਾਨ ਸਿੰਘ ਦੇ ਸਿਰਜਣਾ ਸੰਸਾਰ ਬਾਰੇ ਚਰਚਾ

ਕਹਾਣੀਕਾਰ ਸੁਜਾਨ ਸਿੰਘ ਦੇ ਸਿਰਜਣਾ ਸੰਸਾਰ ਬਾਰੇ ਚਰਚਾ

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਦਾ ਦ੍ਰਿਸ਼। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ(ਮੁਹਾਲੀ), 20 ਜਨਵਰੀ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਇੱਥੋਂ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿਚ ਹੋਈ। ਇਸ ਮੌਕੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਸੁਰਜੀਤ ਹਾਂਸ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਸਵੈਰਾਜ ਸੰਧੂ ਨੇ ਨਿੱਕੀ ਕਹਾਣੀ ਦੇ ਮੋਢੀ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੇ ਸਿਰਜਣਾ ਸੰਸਾਰ ਬਾਰੇ ਪੇਪਰ ਪੜ੍ਹਿਆ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੁਜਾਨ ਸਿੰਘ ਨੇ ਅਮਰੀਕਨ, ਰੂਸੀ ਅਤੇ ਯੂਰਪੀ ਸਾਹਿਤ ਦੇ ਵਿਦਵਾਨਾਂ ਦੀਆਂ ਕਹਾਣੀਆਂ ਦਾ ਨਿੱਠ ਕੇ ਅਧਿਐਨ ਕਰਨ ਮਗਰੋਂ ਨਿੱਕੀ ਕਹਾਣੀ ਦੇ ਲੱਛਣ ਪਛਾਣੇ ਅਤੇ ਪੰਜਾਬੀ ਸਾਹਿਤ ਲਈ ਉਨ੍ਹਾਂ ਦੀ ਸੁਚੱਜੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਆਪਣੇ ਆਲੇ-ਦੁਆਲੇ ਦੇ ਯਥਾਰਥ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਤੇ ਪੰਜਾਬੀ ਸਾਹਿਤ ਨੂੰ ਕੁਲਫ਼ੀ, ਗਰਮ ਕੋਟ, ਰਜਾਈ, ਰਾਸ ਲੀਲਾ, ਪ੍ਰਾਹੁਣਿਆ, ਸਵਰਗ ਦੀ ਝਲਕ ਵਰਗੀਆਂ ਦਰਜਨਾਂ ਸ਼ਾਹਕਾਰ ਕਹਾਣੀਆਂ ਰਿਲੀਜ਼ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਸ਼ਹਿਰ ਤੇ ਗ੍ਰਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਣਾ ਉਨ੍ਹਾਂ ਦੀ ਕਹਾਣੀ ਦੀ ਸਾਰਥਿਕਤਾ ਦਾ ਪ੍ਰਤੀਕ ਸੀ। ਸਵਰਨ ਸਿੰਘ, ਸਰਦਾਰਾ ਸਿੰਘ ਚੀਮਾ ਤੇ ਪੰਨਾ ਲਾਲ ਮੁਸਤਫ਼ਾਬਾਦੀ ਨੇ ਇਸ ਮੌਕੇ ਹੋਈ ਬਹਿਸ ਵਿੱਚ ਭਾਗ ਲਿਆ ਤੇ ਪ੍ਰਿੰਸੀਪਲ ਸੁਜਾਨ ਸਿੰਘ ਦੇ ਸਿਰਜਣਾ ਸੰਸਾਰ ਦੀ ਸ਼ਾਨਦਾਰ ਪੇਸ਼ਕਾਰੀ ਲਈ ਡਾ. ਸਵੈਰਾਜ ਸੰਧੂ ਦੀ ਸਰਾਹਨਾ ਕੀਤੀ। ਦੂਜੇ ਦੌਰ ਵਿੱਚ ਹੋਏ ਕਵੀ ਦਰਬਾਰ ਵਿੱਚ ਦਵਿੰਦਰ ਕੌਰ, ਭੂਪਿੰਦਰ ਮਟੌਰੀਆ, ਸੇਵੀ ਰਾਇਤ ਆਦਿ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All