ਮੰਤਰੀ ਦੇ ਹੁਕਮਾਂ ’ਤੇ ਜਾਂਚ ਟੀਮ ਪੀੜਤ ਕਿਸਾਨ ਦੇ ਘਰ ਪੁੱਜੀ

ਬੀਰਬਲ ਰਿਸ਼ੀ ਸ਼ੇਰਪੁਰ, 16 ਸਤੰਬਰ

ਪਿੰਡ ਖੇੜੀ ਕਲਾਂ ’ਚ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਜਗਦੇਵ ਸਿੰਘ ਸੋਹੀ ਤੇ ਹੋਰ ਗੱਲਬਾਤ ਕਰਦੇ ਹੋਏ।

ਪਿੰਡ ਖੇੜੀ ਕਲਾਂ ਦੇ ਕਿਸਾਨ ਦੀਆਂ ਇਲਾਜ ਖੁਣੋਂ ਮੌਤ ਦੇ ਮੂੰਹ ਪਈਆਂ ਤਿੰਨ ਝੋਟੀਆਂ ਦੀ ਗੂੰਜ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਰਬਾਰ ਤੱਕ ਪੈਣ ਮਗਰੋਂ ਅੱਜ ਮੰਤਰੀ ਦੇ ਹੁਕਮਾਂ ’ਤੇ ਪੁੱਜੀ ਜਾਂਚ ਟੀਮ ਨੇ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਕਿਸਾਨ ਪਰਿਵਾਰ ਸਣੇ ਹੋਰਾਂ ਦੇ ਬਿਆਨ ਕਲਮਬੱਧ ਕੀਤੇ। ਯਾਦ ਰਹੇ ਕਿ ਬੀਤੀ ਕੱਲ੍ਹ ਵਿਭਾਗ ਦੇ ਮੰਤਰੀ ਦੇ ਦਖਲ ਮਗਰੋਂ ਡਿਪਟੀ ਡਾਇਰੈਕਟਰ ਡਾ. ਕੇਜੀ ਗੋਇਲ ਨੇ ਤੁਰੰਤ ਪਸ਼ੂਆਂ ਦਾ ਪੋਸਟਮਾਰਟਮ ਕਰਵਾਕੇ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਦੇਵ ਸਿੰਘ ਸੋਹੀ ਦੀ ਅਗਵਾਈ ’ਚ ਸੀਨੀਅਰ ਵੈਟਨਰੀ ਅਫ਼ਸਰ ਬਲਜੀਤ ਸਿੰਘ ਤੇ ਡਾ. ਸੁਖਵੀਰ ਸਿੰਘ ’ਤੇ ਆਧਾਰਤ ਟੀਮ ਗਠਿਤ ਕਰਕੇ ਮਾਮਲੇ ਦੀ ਤਿੰਨ ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਸੀ। ਜਾਂਚ ਟੀਮ ਦੇ ਮੁਖੀ ਜਗਦੇਵ ਸਿੰਘ ਸੋਹੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਪੀੜਤ ਕਿਸਾਨ ਚੂਹੜ ਸਿੰਘ ਦੇ ਘਰ ਪੁੱਜੀ ਜਿੱਥੇ ਪਰਿਵਾਰਕ ਮੈਂਬਰਾਂ ਬਲਜੀਤ ਸਿੰਘ ਤੇ ਜਰਨੈਨ ਸਿੰਘ ਨੇ ਦੱਸਿਆ ਕਿ ਜੇ ਡਾਕਟਰ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਰਾਤ ਸਮੇਂ ਬਿਮਾਰ ਝੋਟੀਆਂ ਨੂੰ ਵੇਖਕੇ ਦਵਾਈ ਦਿੱਤੀ ਹੁੰਦੀ ਤਾਂ ਉਹ ਬਚ ਸਕਦੀਆਂ ਸਨ ਪਰ ਉਨ੍ਹਾਂ ਡਾਕਟਰਾਂ ਦੇ ਰਵੱਈਏ ਨੂੰ ਨਾਂਹ-ਪੱਖੀ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਉਠਾਈ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਮਹਿੰਦਰ ਸਿੰਘ, ਨਾਹਰ ਸਿੰਘ, ਰਣਜੀਤ ਸਿੰਘ, ਹਰਚੇਤ ਸਿੰਘ, ਭੋਲਾ ਸਿੰਘ, ਪੰਚ ਤਰਨਜੀਤ ਸਿੰਘ ਆਦਿ ਨੇ ਸਪਸ਼ਟ ਕੀਤਾ ਕਿ ਜੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆਂ ਤਾਂ ਉਹ ਜਨਤਕ ਸੰਘਰਸ਼ਾਂ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੇ। ਉਧਰ, ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਨੇ ਇਸ ਮਾਮਲੇ ਨੂੰ ਐਨੀ ਗੰਭੀਰਤਾ ਨਾਲ ਲਿਆ ਹੈ ਕਿ ਉਨ੍ਹਾਂ ਸਬੰਧਤ ਅਧਿਕਾਰੀਆਂ ਰਿਪੋਰਟ ਤਿੰਨ ਦਿਨਾਂ ’ਚ ਦਸਤੀ ਦੇਣ ਲਈ ਕਿਹਾ ਹੈ। ਟੀਮ ਮੁਖੀ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਲਈ ਉਹ ਰਿਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਰਾਹੀਂ ਮੰਤਰੀ ਨੂੰ ਭੇਜ ਦੇਣਗੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All