ਮੁੜ ਹੋਵੇਗੀ ਹਜ਼ੂਰ ਸਿੰਘ ਅਤੇ ਪੁੱਤਰ ਦੇ ਕਤਲ ਦੀ ਜਾਂਚ: ਅਦਾਲਤੀ ਦਖ਼ਲ ’ਤੇ ਸਿੱਟ ਬਣੀ

ਸਰਬਜੀਤ ਸਿੰਘ ਭੰਗੂ ਪਟਿਆਲਾ, 22 ਸਤੰਬਰ

ਇੰਸਪੈਕਟਰ ਹਜ਼ੂਰਾ ਸਿੰਘ ਅਤੇ ਗੁਰਪ੍ਰੀਤ ਸਿੰਘ ਦੀਆਂ ਫਾਈਲ ਫੋਟੋਆਂ।

ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਹਜ਼ੂਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਅਪਰੈਲ 2016 ਵਿਚ ਹੋਏ ਕਤਲ ਦੀ ਜਾਂਚ ਹੁਣ ਦੁਬਾਰਾ ਹੋਵੇਗੀ। ਇਸ ਸਬੰਧੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਚਾਰ ਮੈਂਬਰੀ ਸਪੈਸ਼ਲ ਇਨਵੈਸ਼ਟੀਗੇਸਨ ਟੀਮ (ਸਿੱਟ) ਬਣਾਈ ਗਈ ਹੈ। ਇਹ ਸਿੱਟ ਅਦਾਲਤੀ ਆਦੇਸ਼ਾਂ ’ਤੇ ਸਥਾਪਤ ਹੋਈ ਹੈ। ਪਟਿਆਲਾ ਦੇ ਐਸ.ਪੀ ਡੀ ਹਰਮੀਤ ਸਿੰਘ ਹੁੰਦਲ ਸਿੱਟ ਦੇ ਇੰਚਾਰਜ ਹੋਣਗੇ, ਜਦਕਿ ਡੀਐਸਪੀਡੀ ਕ੍ਰਿਸ਼ਨ ਕੁਮਰ ਪੈਂਥੇ, ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਸੀਆਈਏ ਸਟਾਫ਼ ਸਮਾਣਾ ਦੇ ਇੰਚਾਰਜ ਨੂੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਪਿਓ ਪੁੱਤ ਦੀ ਹੱਤਿਆ ਅਪਰੈਲ 2016 ’ਚ ਹੋਈ ਸੀ। ਕੁਝ ਦਿਨਾਂ ਮਗਰੋਂ ਉਨ੍ਹਾਂ ਦੀ ਗੱਡੀ ਅਤੇ ਲਾਸ਼ਾਂ ਸਮਾਣਾ ਕੋਲ਼ੋਂ ਭਾਖੜਾ ਨਹਿਰ ਵਿਚੋਂ ਮਿਲੀਆਂ ਸਨ। ਸ਼ੁਰੂ ਵਿਚ ਸਮਾਣਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਸਮਾਣਾ ਥਾਣੇ ਵਿਚ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਪੁਲੀਸ ਜਾਂਚ ਦੌਰਾਨ ਇਸ ਵਿਚ ਇੱਕ ਵਿਅਕਤੀ ਨੂੰ ਨਾਮਜ਼ਦ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਹਜ਼ੂਰ ਸਿੰਘ ਦੇ ਪਰਿਵਾਰ ਦਾ ਤਰਕ ਸੀ ਕਿ ਇਸ ਕੇਸ ਵਿਚ 7 ਤੋਂ 10 ਵਿਅਕਤੀ ਸ਼ਾਮਲ ਹੋ ਸਕਦੇ ਹਨ। ਇਸੇ ਤਰਕ ਤਹਿਤ ਪੁਲੀਸ ਜਾਂਚ ਤੋਂ ਅਸੰਤੁਸ਼ਟ ਹਜ਼ੂਰ ਸਿੰਘ ਦੀ ਪਤਨੀ ਮੁੜ ਜਾਂਚ ਦੀ ਮੰਗ ਨੂੰ ਲੈ ਕੇ ਅਦਾਲਤ ਚਲੀ ਗਈ ਸੀ। ਜਿਸ ਤਹਿਤ ਹੀ ਮਾਣਯੋਗ ਅਦਾਲਤ ਨੇ ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਦੀ ਮੁੜ ਜਾਂਚ ਕਰਵਾਉਣ ਦੀ ਤਾਕੀਦ ਕੀਤੀ। ਇਸੇ ਦੌਰਾਨ ਐੱਸਐੱਸਪੀ ਮਨਦੀਪ ਸਿੰਘ ਸਿੱਧੂ ’ਤੇ ਭਰੋਸਾ ਜ਼ਾਹਰ ਕਰਦਿਆਂ ਹਜ਼ੂਰ ਸਿੰਘ ਦੀ ਪਤਨੀ ਸੁਖਜੀਤ ਕੌਰ ਅਤੇ ਨੂੰਹ ਰਸ਼ਮਿੰਦਰ ਕੌਰ ਦਾ ਕਹਿਣਾ ਸੀ ਕਿ ਮੁੜ ਜਾਂਚ ਸ਼ੁਰੂ ਹੋ ਨਾਲ਼ ਉਨ੍ਹਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All