ਲੋਕ ਰਾਜਸੀ ਨੇਤਾਵਾਂ ਨੂੰ ਨੋਟਾਂ ਦੇ ਹਾਰ ਨਾ ਪਹਿਨਾਉਣ

ਨਵੀਂ ਦਿੱਲੀ, 16 ਅਪਰੈਲ ਸਰਕਾਰ ਨੇ ਲੋਕ ਸਭਾ ਵਿਚ ਜਾਣਕਾਰੀ ਦਿੱਤੀ ਕਿ ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਰਾਜਸੀ ਨੇਤਾਵਾਂ ਜਾਂ ਹੋਰ ਵਿਅਕਤੀਆਂ ਦਾ ਸਨਮਾਨ ਕਰਨ ਲਈ ਨੋਟਾਂ ਦੇ ਹਾਰ ਨਾ ਪਹਿਨਾਉਣ ਦੀ ਸਲਾਹ ਦਿੱਤੀ ਹੈ। ਭਾਵੇਂ ਕਿ ਭਾਰਤੀ ਕਰੰਸੀ ਦੀ ਅਜਿਹੀ ਦੁਰਵਰਤੋਂ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ। ਕੇਂਦਰੀ ਵਿੱਤ ਰਾਜ ਮੰਤਰੀ ਨਾਮੋ ਨਰਾਇਣ ਮੀਨਾ ਨੇ ਭਾਰਤੀ ਰਿਜ਼ਰਵ ਬੈਂਕ ਦੀ ਇਸ ਅਪੀਲ ਸਬੰਧੀ ਲਿਖਤੀ ਸਪਸ਼ਟੀਕਰਨ ਦਿੱਤਾ। ਸਰਕਾਰ ਨੇ ਇਹ ਸਪਸ਼ਟੀਕਰਨ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ 1,000 ਰੁਪਏ ਵਾਲੇ ਨੋਟਾਂ ਦਾ ਹਾਰ ਪਹਿਨਾਉਣ ਕਾਰਨ ਛਿੜੇ ਵਿਵਾਦ ਮਗਰੋਂ ਦਿੱਤਾ ਹੈ। ਇਸ ਹਾਰ ਦੀ ਕੀਮਤ 21 ਲੱਖ ਤੋਂ 15 ਕਰੋੜ ਹੋਣ ਦੇ ਅੰਦਾਜ਼ੇ ਲਗਾਏ ਗਏ ਹਨ। ਮੀਨਾ ਮੁਤਾਬਕ ਬੈਂਕਿੰਗ ਰੈਗੂਲੇਸ਼ਨ ਐਕਟ 1949 ਅਤੇ ਆਰ.ਬੀ.ਆਈ. 1934 ਵਿਚ ਅਜਿਹੀ ਦੁਰਵਰਤੋਂ ਰੋਕਣ ਲਈ ਕੋਈ ਧਾਰਾਵਾਂ ਨਹੀਂ ਹਨ। ਮਾਇਆਵਤੀ ਨੂੰ ਬੀਤੇ ਮਹੀਨੇ ਲਖਨਊ ਵਿਚ ਮਹਾਂ ਰੈਲੀ ਮੌਕੇ ਪਹਿਨਾਏ ਹਾਰ ਸਬੰਧੀ ਆਮਦਨ ਕਰ ਵਿਭਾਗ ਇਸ ਦੇ ਸਰੋਤ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।                                                      -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All