ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ

ਵਾਸ਼ਿੰਗਟਨ, 31 ਮਾਰਚ ਸਿਹਤ ਸਬੰਧੀ ਸਟਾਰਟਅੱਪ ‘ਕਿਨਸਾ ਹੈਲਥ’ ਦੇ ਭਾਰਤੀ ਮੂਲ ਦੇ ਸੀਈਓ ਤੇ ਬਾਨੀ ਇੰਦਰ ਸਿੰਘ ਦਾ ਕਹਿਣਾ ਹੈ ਕਿ ਆਲਮੀ ਮਹਾਮਾਰੀ ਕੋਵਿਡ-19 ਦੇ ਪ੍ਰਭਾਵ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਬਣਾਉਣਾ ਕਾਰਗਰ ਢੰਗ ਸਾਬਿਤ ਹੋ ਸਕਦਾ ਹੈ। ਕਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਡਰ ਕਾਰਨ 25 ਕਰੋੜ ਤੋਂ ਵੱਧ ਅਮਰੀਕੀ ਘਰ ਅੰਦਰ ਹੀ ਬੰਦ ਰਹਿ ਰਹੇ ਹਨ। ਵਾਇਰਸ ਨਾਲ ਦੇਸ਼ ’ਚ ਹੁਣ ਤੱਕ 1,60,000 ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਦਰ ਸਿੰਘ ਨੇ ਕਿਹਾ ਕਿ ਅਮਰੀਕਾ ਦੇ ‘ਰੀਅਲ ਟਾਈਮ’ ਸਬੰਧੀ ਅੰਕੜਿਆਂ ਅਨੁਸਾਰ ਸਮਾਜਿਕ ਦੂਰੀ ਬਣਾਉਣ ਨਾਲ ਸਰੀਰ ਦਾ ਤਾਪਮਾਨ ਘੱਟ ਰੱਖਣ ’ਚ ਮਦਦ ਮਿਲਦੀ ਹੈ। ਕੋਵਿਡ-19 ਦੇ ਮਰੀਜ਼ਾਂ ’ਚ ਉੱਚਾ ਤਾਪਮਾਨ ਇੱਕ ਵੱਡਾ ਲੱਛਣ ਹੈ। ਉਨ੍ਹਾਂ ‘ਯੂਐੱਸਏ ਟੂਡੇ’ ਨੂੰ ਦਿੱਤੀ ਇੱਕ ਇੰਟਰਵਿਊ ’ਚ ਕਿਹਾ, ‘ਸਕੂਲ ਤੇ ਸਨਅਤ ਬੰਦ ਕਰਕੇ ਤੁਸੀਂ ਵਾਇਰਸ ਫੈਲਣ ਤੋਂ ਰੋਕ ਰਹੇ ਹੋ।’ ਉਨ੍ਹਾਂ ਦੀ ਇੱਕ ਰਿਪੋਰਟ ਅਨੁਸਾਰ ਕੈਲੀਫੋਰਨੀਆ ਦੇ ਸੈਂਟਾ ਕਲਾਰਾ ਕਾਊਂਟੀ ’ਚ ਫਲੂ ਸਬੰਧੀ ਮਾਮਲਿਆਂ ’ਚ 17 ਮਾਰਚ ਤੋਂ ਬਾਅਦ 60 ਫੀਸਦ ਕਮੀ ਦਰਜ ਕੀਤੀ ਗਈ ਹੈ ਕਿਉਂਕਿ ਇਸ ਤਾਰੀਕ ਨੂੰ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਠੀਕ ਇਸੇ ਸਮੇਂ ਫਲੋਰਿਡਾ ਦੇ ਮਿਆਮੀ ਡੇਡ ਕਾਊਂਟੀ ’ਚ ਫਲੂ ਸਬੰਧੀ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਉੱਤਰੀ ਕੈਲੀਫੋਰਨੀਆ ’ਚ ਕੌਮੀ ਤੇ ਸਥਾਨਕ ਸਰਕਾਰਾਂ ਨੇ ਦੱਖਣੀ ਫਲੋਰਿਡਾ ਦੇ ਮੁਕਾਬਲੇ ਬਹੁਤ ਪਹਿਲਾਂ ਹੀ ਠੋਸ ਕਦਮ ਚੁੱਕ ਲਏ ਸੀ। ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ਤੇ 175 ਦੇਸ਼ਾਂ ਤੇ ਖੇਤਰਾਂ ’ਚ ਕਰੋਨਾਵਾਇਰਸ ਦੇ 7,82,365 ਮਾਮਲੇ ਹਨ ਜਿਨ੍ਹਾਂ ’ਚੋਂ ਸਭ ਤੋਂ ਵੱਧ ਮਾਮਲੇ 1,61,807 ਮਾਮਲੇ ਅਮਰੀਕਾ ’ਚ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All