ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 7 ਅਪਰੈਲ ਪੰਜਾਬ ’ਚ ਵੀ ਤਬਲੀਗੀ ਜਮਾਤ ਦੇ ਕਈ ਲੋਕ ਕਰੋਨਾਵਾਇਰਸ ਪੀੜਤ ਹੋਣ ਕਾਰਨ ਇਸ ਦਾ ਅਸਰ ਸਬਜ਼ੀਆਂ ਮੰਡੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਤਹਿਤ ਮਾਛੀਵਾੜਾ ਮੰਡੀ ’ਚ ਮਾਲੇਰਕੋਟਲਾ ਇਲਾਕੇ ਤੋਂ ਆਉਣ ਵਾਲੀ ਸਬਜ਼ੀ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਇਲਾਕੇ ਤੋਂ ਸਬਜ਼ੀ ਦੀ ਪੈਦਾਵਾਰ ਕਰਨ ਵਾਲੇ ਇੱਕ ਭਾਈਚਾਰੇ ਨਾਲ ਸਬੰਧਤ ਕਿਸਾਨ ਘੀਆ, ਬੈਂਗਣ, ਭਿੰਡੀ, ਸ਼ਿਮਲਾ ਮਿਰਚ, ਕਰੇਲਾ, ਖੀਰਾ ਅਤੇ ਹੋਰ ਸਬਜ਼ੀਆਂ ਰੋਜ਼ਾਨਾ ਮਾਛੀਵਾੜਾ ਮੰਡੀ ’ਚ ਵੇਚਣ ਲਈ ਲੈ ਕੇ ਆਉਂਦੇ ਸਨ। ਮਾਲੇਰਕੋਟਲਾ ਤੋਂ ਆਉਣ ਵਾਲੀਆਂ ਸਬਜ਼ੀਆਂ ਸਬੰਧੀ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਹਨ, ਜਿਸ ਤੋਂ ਬਾਅਦ ਅੱਜ ਮਾਛੀਵਾੜਾ ਦੇ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਮੰਡੀ ’ਚ ਇਨ੍ਹਾਂ ਸਬਜ਼ੀਆਂ ਦੀ ਵਿਕਰੀ ਨਹੀਂ ਕਰਨਗੇ। ਮਾਰਕੀਟ ਕਮੇਟੀ ਅਧਿਕਾਰੀਆਂ ਨੇ ਕਿਹਾ ਕਿ ਬਾਹਰਲੇ ਇਲਾਕੇ ਤੋਂ ਆਉਣ ਵਾਲੀਆਂ ਸਬਜ਼ੀਆਂ ਸਬੰਧੀ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਤਾਂ ਹੀ ਮੰਡੀ ’ਚ ਵਿਕਣ ਲਈ ਲਿਆਂਦਾ ਜਾਵੇ ਜਦੋਂ ਤੱਕ ਉਹ ਆਪਣੇ ਅੱਖੀਂ ਇਸ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਸਾਫ਼ ਨਹੀਂ ਕਰ ਲੈਂਦੇ।

ਘਰਾਂ ’ਤੇ ਥੁੱਕਣ ਦੀਆਂ ਅਫ਼ਵਾਹਾਂ ਤੋਂ ਡਰੇ ਲੋਕ ਪਿੰਡ ਗੁਰੂਗੜ੍ਹ ’ਚ ਅੱਧੀ ਰਾਤ ਨੂੰ ਰੌਲਾ ਪੈ ਗਿਆ ਕਿ ਕਰੋਨਾਵਾਇਰਸ ਪੀੜਤ ਕੁਝ ਜਣੇ ਲੋਕਾਂ ਦੇ ਘਰਾਂ ਅਤੇ ਦਰਵਾਜ਼ਿਆਂ ’ਤੇ ਥੁੱਕ ਰਹੇ ਹਨ। ਕਈ ਪਿੰਡਾਂ ’ਚ ਇਸ ਸਬੰਧੀ ਗੁਰਦੁਆਰਿਆਂ ਤੋਂ ਅਨਾਊਂਸਮੈਂਟ ਵੀ ਹੋ ਗਈ ਅਤੇ ਲੋਕ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਨਿਕਲ ਆਏ ਪਰ ਕੋਈ ਵੀ ਅਜਿਹਾ ਵਿਅਕਤੀ ਨਾ ਮਿਲਿਆ ਜੋ ਦਰਵਾਜ਼ਿਆਂ ’ਤੇ ਥੁੱਕ ਰਿਹਾ ਹੋਵੇ। ਇਨ੍ਹਾਂ ਅਫ਼ਵਾਹਾਂ ਤੋਂ ਲੋਕ ਐਨੇ ਦਹਿਲੇ ਹੋਏ ਸਨ ਕਿ ਸਵੇਰੇ ਉੱਠ ਕੇ ਉਹ ਆਪਣੇ ਘਰਾਂ ਦੇ ਦਰਵਾਜ਼ਿਆਂ ਨੂੰ ਪਾਣੀ ਲੈ ਕੇ ਧੋਂਦੇ ਦਿਖਾਈ ਦਿੱਤੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All