Zohran Mamdani ਦੇ Mayor ਵਜੋਂ 100 ਦਿਨ ਪੂਰੇ
ਨਿਊ ਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ’ਚ ਅਜਿਹੀ ‘ਸਟਾਰ ਪਾਵਰ’ ਨਾਲ ਸ਼ਾਸਨ ਕੀਤਾ ਹੈ, ਜੋ ਸਿਆਸਤ ’ਚ ਆਮ ਕਰ ਕੇ ਦੇਖਣ ਨੂੰ ਨਹੀਂ ਮਿਲਦੀ। ਉਸ ਦੀਆਂ ਪ੍ਰੈੱਸ ਕਾਨਫਰੰਸਾਂ ’ਚ ਹਮਾਇਤੀਆਂ ਦੀ ਭੀੜ...
Advertisement
ਨਿਊ ਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ’ਚ ਅਜਿਹੀ ‘ਸਟਾਰ ਪਾਵਰ’ ਨਾਲ ਸ਼ਾਸਨ ਕੀਤਾ ਹੈ, ਜੋ ਸਿਆਸਤ ’ਚ ਆਮ ਕਰ ਕੇ ਦੇਖਣ ਨੂੰ ਨਹੀਂ ਮਿਲਦੀ। ਉਸ ਦੀਆਂ ਪ੍ਰੈੱਸ ਕਾਨਫਰੰਸਾਂ ’ਚ ਹਮਾਇਤੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ ਤੇ ਬੁਨਿਆਦੀ ਨਿਗਮ ਸੇਵਾਵਾਂ ਵਿੱਚ ਇਕ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਮਕਬੂਲ ਹਸਤੀਆਂ ਉਸ ਦੇ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਹੀਆਂ ਹਨ। ਇਸ ਅਮਲ ਦੌਰਾਨ ਉਹ ਕੁਝ ਮੋਰਚਿਆਂ ਉੱਤੇ ਅਹਿਮ ਜਿੱਤਾਂ ਦਰਜ ਕਰਨ ਵਿੱਚ ਸਫਲ ਰਿਹਾ ਹੈ। ਮਮਦਾਨੀ ਦੇ ਮੇਅਰ ਵਜੋਂ 100 ਦਿਨ, ਕਿਸੇ ਵੀ ਪ੍ਰਸ਼ਾਸਨ ਦੀ ਸ਼ੁਰੂਆਤੀ ਸੋਚ ਨੂੰ ਪਰਖਣ ਦਾ ਪੈਮਾਨਾ ਰਹੇ ਹਨ।
Advertisement
Advertisement
×

