DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

WildFire ਕਾਰਨ 2.5 Lakh ਲੋਕ Evacuate

ਦੱਖਣ-ਪੱਛਮੀ ਫਰਾਂਸ ’ਚ ਜੰਗਲ ਦੀ ਭਿਆਨਕ ਅੱਗ ਕਾਰਨ ਐਤਵਾਰ ਨੂੰ 55,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਇਸ ਨਾਲ ਇੱਕੋ ਖੇਤਰ ’ਚ ਆਪਣਾ ਘਰ-ਬਾਰ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਢਾਈ ਲੱਖ ਹੋ...

  • fb
  • twitter
  • whatsapp
  • whatsapp
featured-img featured-img
ਗਿਰੋਂਡੇ ’ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਹੋਇਆ ਜਵਾਨ। -ਫੋਟੋ: ਰਾਇਟਰਜ਼
Advertisement

ਦੱਖਣ-ਪੱਛਮੀ ਫਰਾਂਸ ’ਚ ਜੰਗਲ ਦੀ ਭਿਆਨਕ ਅੱਗ ਕਾਰਨ ਐਤਵਾਰ ਨੂੰ 55,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਇਸ ਨਾਲ ਇੱਕੋ ਖੇਤਰ ’ਚ ਆਪਣਾ ਘਰ-ਬਾਰ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਢਾਈ ਲੱਖ ਹੋ ਗਈ ਹੈ। ਗੁਆਂਢੀ ਮੁਲਕ ਸਪੇਨ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਨੇ ਪੂਰਬੀ ਸਾਹਿਲੀ ਇਲਾਕਾ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਗਿਰੋਂਡੇ ਖ਼ਿੱਤੇ ਦੇ ਅਧਿਕਾਰੀਆਂ ਨੇ ਇਤਿਹਾਸਕ ਸ਼ਹਿਰ ਬਾਰਡੋ ਦੇ ਨੇੜਲੇ ਇਲਾਕਿਆਂ ਲਈ ਐਮਰਜੈਂਸੀ ਹੁਕਮ ਜਾਰੀ ਕੀਤੇ ਹਨ। ਤੇਜ਼ ਹਵਾਵਾਂ ਅਤੇ ਸੋਕੇ ਵਰਗੇ ਹਾਲਾਤ ਕਾਰਨ ਅੱਗ ਬੁਝਾਉਣ ’ਚ ਭਾਰੀ ਮੁਸ਼ਕਲ ਆ ਰਹੀ ਹੈ। ਫਰਾਂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਲੌਰੈਂਟ ਨੂਨੇਜ਼ ਨੇ ਦੱਸਿਆ ਕਿ ਅੱਗ ਬੇਕਾਬੂ ਹੋ ਕੇ ਤੇਜ਼ੀ ਨਾਲ ਬਾਰਡੋ ਖ਼ਿੱਤੇ ਵੱਲ ਵਧ ਰਹੀ ਹੈ।

Advertisement

Advertisement
Advertisement
×