DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਨਾਲ ਕੋਈ ਵਾਰਤਾ ਨਹੀਂ ਕਰਾਂਗੇ: ਇਰਾਨ

ਇਰਾਨ ਦੀ ਸਰਵਉੱਚ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ ਨੇ ਅੱਜ ਇਹ ਗੱਲ ਸਿਰੇ ਤੋਂ ਖਾਰਜ ਕਰ ਦਿੱਤੀ ਕਿ ਇਰਾਨ ਅਮਰੀਕਾ ਨਾਲ ਗੱਲਬਾਤ ਕਰੇਗਾ। ਉਨ੍ਹਾਂ ਇਹ ਟਿੱਪਣੀ ਅਲ-ਜਜ਼ੀਰਾ ਦੀ ਉਸ ਖ਼ਬਰ ਦੇ ਜਵਾਬ ’ਚ ਕੀਤੀ ਜਿਸ ’ਚ ਵਾਲ ਸਟਰੀਟ...

  • fb
  • twitter
  • whatsapp
  • whatsapp
featured-img featured-img
ਅਮਰੀਕਾ ਦੇ ਹਵਾਈ ਹਮਲਿਆਂ ਵਿੱਚ ਤਹਿਰਾਨ ’ਚ ਨੁਕਸਾਨੀ ਹੋਈ ਇਮਾਰਤ। -ਫੋਟੋ: ਰਾਇਟਰਜ਼
Advertisement

ਇਰਾਨ ਦੀ ਸਰਵਉੱਚ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ ਨੇ ਅੱਜ ਇਹ ਗੱਲ ਸਿਰੇ ਤੋਂ ਖਾਰਜ ਕਰ ਦਿੱਤੀ ਕਿ ਇਰਾਨ ਅਮਰੀਕਾ ਨਾਲ ਗੱਲਬਾਤ ਕਰੇਗਾ। ਉਨ੍ਹਾਂ ਇਹ ਟਿੱਪਣੀ ਅਲ-ਜਜ਼ੀਰਾ ਦੀ ਉਸ ਖ਼ਬਰ ਦੇ ਜਵਾਬ ’ਚ ਕੀਤੀ ਜਿਸ ’ਚ ਵਾਲ ਸਟਰੀਟ ਜਰਨਲ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਲਾਰੀਜਾਨੀ ਓਮਾਨ ਦੀ ਸਾਲਸੀ ਹੇਠ ਅਮਰੀਕਾ ਨਾਲ ਵਾਰਤਾ ਮੁੜ ਸ਼ੁਰੂ ਕਰਨ ਵਾਲੇ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕਰਦਿਆਂ ਲਾਰੀਜਾਨੀ ਨੇ ਟਰੰਪ ’ਤੇ ਖਿੱਤੇ ਨੂੰ ਅਰਾਜਕਤਾ ਵੱਲ ਧੱਕਣ ਦਾ ਦੋਸ਼ ਲਾਇਆ ਅਤੇ ਮਾਰੇ ਗਏ ਅਮਰੀਕੀ ਸੈਨਿਕਾਂ ਦੀ ਗਿਣਤੀ ਵਧਣ ਦਾ ਦਾਅਵਾ ਕੀਤਾ। ਉਨ੍ਹਾਂ ‘ਇਜ਼ਰਾਈਲ ਪਹਿਲਾਂ’ ਦਾ ਏਜੰਡਾ ਅੱਗੇ ਵਧਾਉਣ ਲਈ ਅਮਰੀਕਾ ’ਤੇ ਹਮਲਾ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਰਾਨ ਨੇ ਹਮਲੇ ਦੀ ਸ਼ੁਰੂਆਤ ਨਹੀਂ ਕੀਤੀ ਸੀ।

ਵਿਦਿਆਰਥੀਆਂ ਨੂੰ ਇਰਾਨ ’ਚੋਂ ਨਿਕਲਣ ਦੀ ਇਜਾਜ਼ਤ

Advertisement

ਤਹਿਰਾਨ: ਪੱਛਮੀ ਏਸ਼ੀਆ ਖਿੱਤੇ ’ਚ ਵਧਦੇ ਤਣਾਅ ਦੌਰਾਨ ਇਰਾਨ ’ਚ ਫਸੇ ਵਿਦਿਆਰਥੀਆਂ ਜਿਨ੍ਹਾਂ ’ਚ ਭਾਰਤ ਦੇ ਕਈ ਵਿਦਿਆਰਥੀ ਵੀ ਸ਼ਾਮਲ ਹਨ, ਨੂੰ ਰਾਹਤ ਦਿੰਦਿਆਂ ਤਹਿਰਾਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ’ਚ ਪੜ੍ਹ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਜ਼ਮੀਨੀ ਸਰਹੱਦ ਰਾਹੀਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਤਸਨੀਮ ਨਿਊਜ਼ ਅਨੁਸਾਰ ਦੇਸ਼ ਦੇ ਵਿਗਿਆਨ ਮੰਤਰਾਲੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬਾਅਦ ਵਿੱਚ ਸੈਸ਼ਨ ਮੁੱਕਣ ਦੀ ਪ੍ਰੀਖਿਆ ਦੇਣ ਅਤੇ ਡਾਕਟਰੇਟ ਥੀਸਿਸ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। -ਏਐੱਨਆਈ

Advertisement

Advertisement
×