DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Iran ਨੂੰ Nuclear Weapon ਹਾਸਲ ਨਹੀਂ ਕਰਨ ਦੇਵਾਂਗੇ: Donald Trump

ਅਮਰੀਕੀ ਰਾਸ਼ਟਰਪਤੀ ਨੇ ਹਰਮੁਜ਼ ਜਲ ਮਾਰਗ ਨੂੰ ਅਮਰੀਕੀ ਖ਼ਿੱਤਾ ਦੱਸਿਆ

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮਿਰਟਲ ਬੀਚ ਦੇ ਕਨਵੈਨਸ਼ਨ ਸੈਂਟਰ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਾ ਚਾਹੀਦਾ ਅਤੇ ਵਾਸ਼ਿੰਗਟਨ ਤੇ ਤਹਿਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਹਰਮੁਜ਼ ਜਲ ਮਾਰਗ ਨੂੰ ‘ਅਮਰੀਕੀ ਖ਼ਿੱਤਾ’ ਕਰਾਰ ਦਿੱਤਾ। ਇਹ ਜਾਣਕਾਰੀ ਅਲ ਜਜ਼ੀਰਾ ਦੀ ਰਿਪੋਰਟ ’ਚ ਦਿੱਤੀ ਗਈ ਹੈ।

ਦੱਖਣੀ ਕੈਰੋਲੀਨਾ ਦੇ ਮਿਰਟਲ ਬੀਚ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਅਸੀਂ ਇਰਾਨ ਨੂੰ ਪਰਮਾਣੂ ਹਥਿਆਰ ਨਹੀਂ ਰੱਖਣ ਦੇ ਸਕਦੇ, ਨਹੀਂ ਤਾਂ ਤੁਸੀਂ ਕੁਝ ਬਹੁਤ ਮਾੜੀਆਂ ਚੀਜ਼ਾਂ ਦੇਖੋਗੇ।’’ ਉਨ੍ਹਾਂ ਹੋਰ ਕਿਹਾ, ‘‘ਅਸੀਂ ਉੱਥੇ ਗਏ ਅਤੇ ਅਸੀਂ ਉਨ੍ਹਾਂ ਨੂੰ ਰੋਕ ਦਿੱਤਾ; ਉਨ੍ਹਾਂ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਵੇਗਾ।’’ ਅਲ ਜਜ਼ੀਰਾ ਨੇ ਟਰੰਪ ਦੇ ਹਵਾਲੇ ਨਾਲ ਕਿਹਾ, ‘‘ਉਹ ਇੰਨੀ ਬੁਰੀ ਤਰ੍ਹਾਂ ਸਮਝੌਤਾ ਕਰਨਾ ਚਾਹੁੰਦੇ ਹਨ, ਅਸੀਂ ਇਹ ਵੀ ਨਹੀਂ ਜਾਣਦੇ ਕਿ ਅਸੀਂ (ਸਮਝੌਤਾ) ਚਾਹੁੰਦੇ ਹਾਂ ਜਾਂ ਨਹੀਂ, ਕਿਉਂਕਿ ਮੈਂ ਇਸ ਸਮੇਂ ਹਰਮੁਜ਼ ਜਲ ਮਾਰਗ ਨੂੰ ਅਮਰੀਕੀ ਖੇਤਰ ਵਜੋਂ ਦੇਖਦਾ ਹਾਂ। ਇਹ ਅਮਰੀਕੀ ਖੇਤਰ ਹੈ।’’ ਇਸ ਤੋਂ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਦਾ ਹਰਮੁਜ਼ ਜਲ ਮਾਰਗ ’ਤੇ ‘ਪੂਰਾ ਕੰਟਰੋਲ’ ਹੈ।

Advertisement

ਇਰਾਨ ਵੱਲੋਂ ਟਰੰਪ ਦੇ ਦਾਅਵੇ ਖ਼ਾਰਜ

Advertisement

ਇਰਾਨੀ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਨੂੰ ਹਾਲਾਤ ਜਾਂ ਇਰਾਨ ਵੱਲੋਂ ‘ਦਰੁਸਤ’ ਕੀਤਾ ਗਿਆ ਹੈ। ਇਰਾਨ ਦੀ ਸੁਪਰੀਮ ਕੌਮੀ ਸੁਰੱਖਿਆ ਕੌਂਸਲ ਦੇ ਮੁਖੀ ਮੋਹਸਿਨ ਰਜ਼ਾਈ ਨੇ ਵੀ ਟਰੰਪ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਕਿਹਾ, ‘‘ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਵਿੱਚ ਅਮਰੀਕਾ ਦੀ ਅਸਮਰੱਥਾ ਅਤੇ ਇਸ ਦੀ ਮਲਕੀਅਤ ਦੇ ਦਾਅਵੇ ਵਿਚਕਾਰਲਾ ਪਾੜਾ ਵਾਸ਼ਿੰਗਟਨ ਅਤੇ ਜਲ ਮਾਰਗ ਵਿਚਕਾਰਲੀ ਸੱਤ ਹਜ਼ਾਰ ਮੀਲ ਦੀ ਦੂਰੀ ਨਾਲੋਂ ਵੀ ਵੱਡਾ ਹੈ।’’

Advertisement
×