ਪੂਤਿਨ ਖ਼ਿਲਾਫ਼ ਵਾਰੰਟ ਰੱਦ ਨਹੀਂ ਹੋਣਗੇ
ਕੌਮਾਂਤਰੀ ਅਪਰਾਧਕ ਕੋਰਟ ਦੀ ਵਕੀਲ ਨੇ ਕਿਹਾ ਹੈ ਕਿ ਯੂਕਰੇਨ ਖ਼ਿਲਾਫ਼ ਜੰਗ ਦੇ ਮਾਮਲੇ ’ਚ ਚੱਲ ਰਹੀ ਅਦਾਲਤੀ ਜਾਂਚ, ਸ਼ਾਂਤੀ ਵਾਰਤਾ ਕਾਰਨ ਨਹੀਂ ਰੁਕ ਸਕਦੀ; ਉਂਜ, ਸਲਾਮਤੀ ਕੌਂਸਲ ਮੁਕੱਦਮੇ ਨੂੰ ਮੁਲਤਵੀ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਰੂਸੀ...
Advertisement
ਕੌਮਾਂਤਰੀ ਅਪਰਾਧਕ ਕੋਰਟ ਦੀ ਵਕੀਲ ਨੇ ਕਿਹਾ ਹੈ ਕਿ ਯੂਕਰੇਨ ਖ਼ਿਲਾਫ਼ ਜੰਗ ਦੇ ਮਾਮਲੇ ’ਚ ਚੱਲ ਰਹੀ ਅਦਾਲਤੀ ਜਾਂਚ, ਸ਼ਾਂਤੀ ਵਾਰਤਾ ਕਾਰਨ ਨਹੀਂ ਰੁਕ ਸਕਦੀ; ਉਂਜ, ਸਲਾਮਤੀ ਕੌਂਸਲ ਮੁਕੱਦਮੇ ਨੂੰ ਮੁਲਤਵੀ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਪੰਜ ਹੋਰਾਂ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟਾਂ ’ਤੇ ਰੋਕ ਨਹੀਂ ਲੱਗੇਗੀ। ਡਿਪਟੀ ਪ੍ਰੋਸੀਕਿਊਟਰ ਨਜ਼ਾਹਤ ਸ਼ਮੀਮ ਖ਼ਾਨ ਨੇ ਕਿਹਾ ਕਿ ਜਵਾਬਦੇਹੀ ਤੈਅ ਕਰਨ ਅਤੇ ਸਥਾਈ ਸ਼ਾਂਤੀ ਲਈ ਮਾਮਲੇ ਦੀ ਜਾਂਚ ਜਾਰੀ ਰਹਿਣੀ ਚਾਹੀਦੀ ਹੈ।
Advertisement
Advertisement
