ਹੱਤਿਆ ਮਾਮਲੇ ’ਚ ਮੁਲਜ਼ਮ ਮਨਪ੍ਰੀਤ ਦੀ ਭਾਲ ਲਈ ਵਾਰੰਟ ਜਾਰੀ
ਓਂਟਾਰੀਓ ਦੀ ਪੀਲ ਪੁਲੀਸ ਨੇ ਹੱਤਿਆ ਮਾਮਲੇ ’ਚ ਮੁਲਜ਼ਮ ਮਨਪ੍ਰੀਤ ਸਿੰਘ (29) ਦੀ ਭਾਲ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਹਨ। ਘਟਨਾ ਦਾ ਵੇਰਵਾ ਦਿੰਦਿਆਂ ਪੀਲ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਲੰਘੇ ਸਾਲ 19 ਅਗਸਤ ਨੂੰ ਦੋ ਅਣਪਛਾਤੇ ਵਿਅਕਤੀ...
Advertisement
ਓਂਟਾਰੀਓ ਦੀ ਪੀਲ ਪੁਲੀਸ ਨੇ ਹੱਤਿਆ ਮਾਮਲੇ ’ਚ ਮੁਲਜ਼ਮ ਮਨਪ੍ਰੀਤ ਸਿੰਘ (29) ਦੀ ਭਾਲ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਹਨ। ਘਟਨਾ ਦਾ ਵੇਰਵਾ ਦਿੰਦਿਆਂ ਪੀਲ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਲੰਘੇ ਸਾਲ 19 ਅਗਸਤ ਨੂੰ ਦੋ ਅਣਪਛਾਤੇ ਵਿਅਕਤੀ ਬਰੈਂਪਟਨ ਦੇ ਕੈਸਲਮੋਰ ਤੇ ਹੰਬਰਵੈਸਟ ਖੇਤਰ ਵਿੱਚ ਕਿਸੇ ਦੇ ਘਰ ਦਾਖ਼ਲ ਹੋਏ ਤੇ ਦੋ ਜਣਿਆਂ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਤੋਂ ਦੋਵਾਂ ਮੁਲਜ਼ਮਾਂ ਦੀ ਪਛਾਣ ਕੀਤੀ। ਅਕਤੂਬਰ ਵਿੱਚ ਇੱਕ ਮੁਲਜ਼ਮ ਦਿਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਮਨਪ੍ਰੀਤ ਸਿੰਘ ਖ਼ਿਲਾਫ਼ ਦੇਸ਼ਿਵਆਪੀ ਵਾਰੰਟ ਜਾਰੀ ਕੀਤਾ ਹੈ।
Advertisement
Advertisement
×

