Warning: ਪਰਮਾਣੂ ਹਥਿਆਰ ਮਨੁੱਖਤਾ ਲਈ ਵੱਡਾ ਖ਼ਤਰਾ ਕਰਾਰ
ਨਾਗਾਸਾਕੀ ’ਚ ਐਤਵਾਰ ਨੂੰ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਬਰਸੀ ਮੌਕੇ ਪੀੜਤਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਪਰਮਾਣੂ ਹਥਿਆਰ ਮਨੁੱਖਤਾ ਲਈ ਵੱਡਾ ਖ਼ਤਰਾ ਹਨ ਅਤੇ ਉਹ ਛੇਤੀ ਤੋਂ ਛੇਤੀ ਖ਼ਤਮ ਹੋਣੇ ਚਾਹੀਦੇ ਹਨ। ਦੱਖਣ-ਪੱਛਮੀ ਸ਼ਹਿਰ...
ਨਾਗਾਸਾਕੀ ’ਚ ਐਤਵਾਰ ਨੂੰ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਬਰਸੀ ਮੌਕੇ ਪੀੜਤਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਪਰਮਾਣੂ ਹਥਿਆਰ ਮਨੁੱਖਤਾ ਲਈ ਵੱਡਾ ਖ਼ਤਰਾ ਹਨ ਅਤੇ ਉਹ ਛੇਤੀ ਤੋਂ ਛੇਤੀ ਖ਼ਤਮ ਹੋਣੇ ਚਾਹੀਦੇ ਹਨ। ਦੱਖਣ-ਪੱਛਮੀ ਸ਼ਹਿਰ ਨਾਗਾਸਾਕੀ ਦੇ ਮੇਅਰ ਸ਼ਿਰੋ ਸੁਜ਼ੂਕੀ ਨੇ ਪਰਮਾਣੂ ਹਥਿਆਰਾਂ ਦੀ ਨਿਖੇਧੀ ਕਰਦਿਆਂ ਜਪਾਨ ਸਰਕਾਰ ਨੂੰ ਆਪਣੇ ਤਿੰਨ ਗ਼ੈਰ-ਪਰਮਾਣੂ ਸਿਧਾਂਤਾਂ ’ਤੇ ਕਾਇਮ ਰਹਿਣ ਦੀ ਅਪੀਲ ਕੀਤੀ।
ਸ਼ਰਧਾਂਜਲੀ ਸਮਾਗਮ ਉਸ ਸਮੇਂ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਸਰਕਾਰ ਵੱਲੋਂ ਮੁਲਕ ਦੀ ਰੱਖਿਆ ਨੀਤੀ ਨੂੰ ਸੋਧ ਕੇ ਫ਼ੌਜੀ ਸਮਰੱਥਾ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਤਾਕਾਇਚੀ ਵੱਲੋਂ ਮੁਲਕ ’ਚ ਪਰਮਾਣੂ ਹਥਿਆਰਾਂ ਦੀ ਇਜਾਜ਼ਤ ਦੇਣ ਬਾਰੇ ਸ਼ੰਕੇ ਖੜ੍ਹੇ ਹੋ ਗਏ ਹਨ। ਸਮਾਗਮ ਦੌਰਾਨ 90 ਤੋਂ ਵੱਧ ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ 11:02 ਵਜੇ ਦੋ ਮਿੰਟ ਦਾ ਮੌਨ ਰੱਖਿਆ। ਅਮਰੀਕਾ ਨੇ ਅੱਜ ਦੇ ਹੀ ਦਿਨ ਹੀ 1945 ’ਚ ਨਾਗਾਸਾਕੀ ’ਤੇ ਬੰਬ ਸੁੱਟਿਆ ਸੀ, ਜਿਸ ਨਾਲ 70,000 ਤੋਂ ਵਧ ਲੋਕ ਮਾਰੇ ਗਏ ਸਨ।
ਮੇਅਰ ਸੁਜ਼ੂਕੀ ਨੇ ਸਰਕਾਰ ਨੂੰ ਸੰਵਿਧਾਨ ਦੀ ਪਾਲਣਾ ਕਰਨ ਅਤੇ ਪਰਮਾਣੂ ਹਥਿਆਰ ਰੋਕੂ ਸੰਧੀ ਦੀ ਸਮੀਖਿਆ ਕਰਨ ਬਾਰੇ ਸਾਲ ਦੇ ਅਖ਼ੀਰ ’ਚ ਹੋਣ ਵਾਲੀ ਕਾਨਫਰੰਸ ’ਚ ਸ਼ਾਮਲ ਹੋਣ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਤਾਕਾਇਚੀ ਨੇ ਸਮਾਗਮ ’ਚ ਹਿੱਸਾ ਲਿਆ ਪਰ ਤਿੰਨ ਗ਼ੈਰ-ਪਰਮਾਣੂ ਸਿਧਾਂਤਾਂ ਬਾਰੇ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖਿਆ।

