Iran ਨਾਲ ਜੰਗ Midterm Elections ਮਗਰੋਂ ਹੋਵੇਗੀ ਖ਼ਤਮ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਇਰਾਨ ਨਾਲ ਜੰਗ ਨਵੰਬਰ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਜੰਗ ਖ਼ਤਮ ਹੋਣ ਸਾਰ ਹੀ ਤੇਲ ਦੀਆਂ ਕੀਮਤਾਂ ਮੁੜ ਡਿੱਗ ਜਾਣਗੀਆਂ। ਟਰੰਪ ਨੇ ਕਿਹਾ ਕਿ ਸਾਊਦੀ...
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਇਰਾਨ ਨਾਲ ਜੰਗ ਨਵੰਬਰ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਜੰਗ ਖ਼ਤਮ ਹੋਣ ਸਾਰ ਹੀ ਤੇਲ ਦੀਆਂ ਕੀਮਤਾਂ ਮੁੜ ਡਿੱਗ ਜਾਣਗੀਆਂ। ਟਰੰਪ ਨੇ ਕਿਹਾ ਕਿ ਸਾਊਦੀ ਅਰਬ ’ਚ ਪਾਈਪਲਾਈਨ ’ਤੇ ਹੋਏ ਡਰੋਨ ਹਮਲੇ ਲਈ ਇਰਾਨ ਜ਼ਿੰਮੇਵਾਰ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਰਾਨ ਚੋਣ ਨਤੀਜੇ ਬਦਲਣ ਲਈ ਜੰਗ ਨੂੰ ਖਿੱਚਣਾ ਚਾਹੁੰਦਾ ਹੈ ਪਰ ਉਹ ਜਾਣਦੇ ਹਨ ਕਿ ਵੋਟਰ ਸੂਝਵਾਨ ਹਨ। ਉਨ੍ਹਾਂ ਦੁਹਰਾਇਆ ਕਿ ਚੋਣਾਂ ਤੋਂ ਬਾਅਦ ਜੰਗ ਖ਼ਤਮ ਹੋਣ ਦੇ ਨਾਲ ਹੀ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਹੋਵੇਗੀ।
Advertisement
Advertisement
×

