DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕਰੇਨ ਦੇ ਫ਼ੈਸਲੇ ਤੱਕ ਜੰਗ ਜਾਰੀ ਰਹੇਗੀ: ਰੂਸ

ਅਮਰੀਕਾ ਦੀ ਵਿਚੋਲਗੀ ’ਚ ਅਬੂ ਧਾਬੀ ਵਿੱਚ ਗੱਲਬਾਤ ਦਾ ਦੂਜਾ ਗੇੜ ਸ਼ੁਰੂ; ਰੂਸ ਨੇ ਯੂਕਰੇਨ ਨੂੰ ਪੂਰਬੀ ਦੋਨੇਤਸਕ ਤੋਂ ਪਿੱਛੇ ਹਟਣ ਲਈ ਕਿਹਾ

  • fb
  • twitter
  • whatsapp
  • whatsapp
featured-img featured-img
ਯੂਕਰੇਨ ਦੇ ਉਡੇਸਾ ਖੇਤਰ ਵਿੱਚ ਰੂਸੀ ਡਰੋਨ ਹਮਲੇ ’ਚ ਤਬਾਹ ਹੋਈ ਇਮਾਰਤ। -ਫੋਟੋ: ਰਾਇਟਰਜ਼
Advertisement

ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੈੱਸਕੋਵ ਨੇ ਕਿਹਾ ਕਿ ਰੂਸ ਦੀ ਫੌਜ ਯੂਕਰੇਨ ਵਿੱਚ ਉਦੋਂ ਤੱਕ ਲੜਦੀ ਰਹੇਗੀ ਜਦੋਂ ਤੱਕ ਕੀਵ ਅਜਿਹੇ ਫ਼ੈਸਲੇ ਨਹੀਂ ਕਰਦਾ, ਜਿਸ ਨਾਲ ਜੰਗ ਖ਼ਤਮ ਹੋ ਸਕੇ। ਰੂਸ ਦਾ ਰੁਖ਼ ਅਟੱਲ ਹੈ ਅਤੇ ਇਹ ਗੱਲ ਯੂਕਰੇਨੀ ਅਤੇ ਅਮਰੀਕੀ, ਦੋਵੇਂ ਵਾਰਤਾਕਾਰ ਜਾਣਦੇ ਹਨ। ਇਸ ਦੌਰਾਨ ਯੂਕਰੇਨੀ ਅਤੇ ਰੂਸੀ ਵਾਰਤਾਕਾਰਾਂ ਨੇ ਅੱਜ ਅਬੂ ਧਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਵਿੱਚ ਸ਼ਾਂਤੀ ਲਈ ਗੱਲਬਾਤ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ। ਇਸ ਦਾ ਮਕਸਦ ਦੂਜੇ ਵਿਸ਼ਵ ਯੁੱਧ ਮਗਰੋਂ ਯੂਰੋਪ ਦੀ ਸਭ ਤੋਂ ਵੱਡੀ ਜੰਗ ਨੂੰ ਖ਼ਤਮ ਕਰਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੈ।

ਯੂਕਰੇਨ ਨੇ ਰੂਸ ਦੀ ਇਹ ਮੰਗ ਰੱਦ ਕਰ ਦਿੱਤੀ ਕਿ ਉਹ ਆਪਣੇ ਡੋਨਬਾਸ ਖੇਤਰ ਦਾ ਬਚਿਆ-ਖੁਚਿਆ ਹਿੱਸਾ ਉਸ ਨੂੰ ਸੌਂਪ ਦੇਵੇ ਜਿਸ ’ਤੇ ਮਾਸਕੋ ਦੀਆਂ ਫੌਜਾਂ ਚਾਰ ਸਾਲਾਂ ਦੀ ਲੜਾਈ ਦੇ ਬਾਵਜੂਦ ਕਬਜ਼ਾ ਨਹੀਂ ਕਰ ਸਕੀਆਂ। ਉਸ ਨੇ ਰੂਸ ਨੂੰ ਪੂਰਬੀ ਦੋਨੇਤਸਕ ਤੋਂ ਪਿੱਛੇ ਹਟਣ ਲਈ ਕਿਹਾ ਹੈ। ਯੂਕਰੇਨ ਦੇ ਸੀਨੀਅਰ ਵਾਰਤਾਕਾਰ ਰੁਸਤਮ ਉਮੇਰੋਵ ਨੇ ਟੈਲੀਗ੍ਰਾਮ ਐਪ ’ਤੇ ਕਿਹਾ, ‘‘ਅਬੂ ਧਾਬੀ ਵਿੱਚ ਗੱਲਬਾਤ ਦਾ ਇੱਕ ਹੋਰ ਗੇੜ ਸ਼ੁਰੂ ਹੋ ਗਿਆ ਹੈ। ਗੱਲਬਾਤ ਦੀ ਪ੍ਰਕਿਰਿਆ ਤ੍ਰੈ-ਪੱਖੀ ਹੈ ਜਿਸ ਵਿੱਚ ਯੂਕਰੇਨ, ਅਮਰੀਕਾ ਅਤੇ ਰੂਸ ਸ਼ਾਮਲ ਹਨ।” ਦੋ ਰੋਜ਼ਾ ਤ੍ਰੈਪੱਖੀ ਮੀਟਿੰਗਾਂ ਦਾ ਸਿਲਸਿਲਾ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਇਹ ਕਹਿਣ ਮਗਰੋਂ ਸ਼ੁਰੂ ਹੋਇਆ ਕਿ ਰੂਸ ਨੇ ਪਿਛਲੇ ਹਫ਼ਤੇ ਊਰਜਾ ਜੰਗਬੰਦੀ ਦਾ ਲਾਹ ਲੈ ਕੇ ਗੋਲਾ-ਬਾਰੂਦ ਇਕੱਠਾ ਕੀਤਾ ਅਤੇ ਮੰਗਲਵਾਰ ਨੂੰ ਰਿਕਾਰਡ ਗਿਣਤੀ ਵਿੱਚ ਬੈਲਿਸਟਿਕ ਮਿਜ਼ਾਈਲਾਂ ਨਾਲ ਯੂਕਰੇਨ ’ਤੇ ਹਮਲਾ ਕੀਤਾ।

Advertisement

Advertisement
Advertisement
×