ਚੀਨ-ਨੇਪਾਲ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ: ਸ਼ੀ

ਚੀਨ-ਨੇਪਾਲ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ: ਸ਼ੀ

ਪੇਈਚਿੰਗ, 1 ਅਗਸਤ

ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਕਿਹਾ ਕਿ ਊਹ ਨੇਪਾਲ ਨਾਲ ਸਬੰਧ ਹੋਰ ਡੂੰਘੇ ਕਰਨਾ ਚਾਹੁੰਦੇ ਹਨ। ਇਹ ਬਿਆਨ ਊਦੋਂ ਆਇਆ ਹੈ ਜਦੋਂ ਨੇਪਾਲ ’ਚ ਸੱਤਾਧਿਰ ਕਮਿਊਨਿਸਟ ਪਾਰਟੀ ਵਿਚਾਲੇ ਆਪਸੀ ਫੁੱਟ ਦੌਰਾਨ ਪੇਈਚਿੰਗ ਵਲੋਂ ਚੀਨ-ਪੱਖੀ ਪ੍ਰਧਾਨ ਮੰਤਰੀ ਕੇ.ਪੀ. ਓਲੀ ਨੂੰ ਅਹੁਦੇ ’ਤੇ ਬਣਾਈ ਰੱਖਣ ਲਈ ਜ਼ੋਰ ਲਾਇਆ ਜਾ ਰਿਹਾ ਹੈ। 

ਸ਼ੀ ਨੇ ਆਪਣੇ ਨੇਪਾਲੀ ਹਮਰੁਤਬਾ ਬਿਦਿਆ ਦੇਵੀ ਭੰਡਾਰੀ ਨਾਲ ਦੋਵਾਂ ਮੁਲਕਾਂ ਦੇ ਕੂਟਨੀਤਕ ਸਬੰਧਾਂ ਦੀ ਸਥਾਪਤੀ ਦੀ 65ਵੀਂ ਵਰ੍ਹੇਗੰਢ ਮੌਕੇ ਵਧਾਈ ਸੁਨੇਹੇ ਸਾਂਝੇ ਕਰਦਿਆਂ ਕਿਹਾ ਕਿ ਊਹ ਦੋਵਾਂ ਗੁਆਂਢੀ ਮੁਲਕਾਂ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਕੰਮ ਕਰਨ ਲਈ ਤਿਆਰ ਹਨ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਊਹ ਚੀਨ-ਨੇਪਾਲ ਸਬੰਧਾਂ ਦੇ ਵਿਕਾਸ ਨੂੰ ਬਹੁਤ ਅਹਿਮੀਅਤ ਦਿੰਦੇ ਹਨ ਅਤੇ ਦੁਵੱਲੇ ਸਬੰਧਾਂ ਦੀ ਲਗਾਤਾਰ ਮਜ਼ਬੂਤੀ ਲਈ ਆਪਣੇ ਨੇਪਾਲੀ ਹਮਰੁਤਬਾ ਭੰਡਾਰੀ ਨਾਲ ਕੰਮ ਕਰਨ ਲਈ ਤਿਆਰ ਹਨ। ਸ਼ੀ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਜੰਗ ਦੌਰਾਨ ਦੋਵੇਂ ਮੁਲਕ ਚੰਗੇ-ਬੁਰੇ ਸਮੇਂ ਦੌਰਾਨ ਇੱਕ-ਦੂਜੇ ਨਾਲ ਖੜ੍ਹੇ ਰਹੇ ਅਤੇ ਚੀਨ ਤੇ ਨੇਪਾਲ  ਦੀ ਦੋਸਤੀ ਦਾ ਨਵਾਂ ਅਧਿਆਇ ਲਿਖਿਆ। ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਅਤੇ ਊਨ੍ਹਾਂ ਦੇ ਨੇਪਾਲੀ ਹਮਰੁਤਬਾ ਓਲੀ ਨੇ ਵੀ ਇੱਕ-ਦੂਜੇ ਨੂੰ ਵਧਾਈ ਸੁਨੇਹੇ ਭੇਜੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All