ਵਾਂਗ ਯਪਿੰਗ ਪੁਲਾੜ ’ਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣੀ : The Tribune India

ਵਾਂਗ ਯਪਿੰਗ ਪੁਲਾੜ ’ਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣੀ

ਵਾਂਗ ਯਪਿੰਗ ਪੁਲਾੜ ’ਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣੀ

ਪੇਈਚਿੰਗ, 8 ਨਵੰਬਰ

ਪੁਲਾੜ ਯਾਤਰੀ ਵਾਂਗ ਯਪਿੰਗ ਨੇ ਸੋਮਵਾਰ ਨੂੰ ਪੁਲਾੜ ਵਿੱਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣਨ ਦਾ ਮਾਣ ਹਾਸਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਮੁਤਾਬਕ ਵਾਂਗ ਆਪਣੇ ਪੁਰਸ਼ ਸਾਥੀ ਜਾਈ ਜਿਗਾਂਗ ਨਾਲ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਦੇ ਕੋਰ ਮਡਿਊਲ ‘ਤਿਯਾਨ’ ਵਿੱਚੋਂ ਬਾਹਰ ਨਿਕਲੀ ਅਤੇ ਸੋਮਵਾਰ ਤੜਕੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਕੁਝ ਸਰਗਰਮੀਆਂ ਵਿੱਚ ਹਿੱਸਾ ਲਿਆ। ਦੋਵਾਂ ਜਣਿਆਂ ਨੇ ਪੁਲਾੜ ਵਿੱਚ ਚਹਿਲਕਦਮੀ ਕੀਤੀ ਅਤੇ ਫਿਰ ਸਟੇਸ਼ਨ ’ਚ ਵਾਪਸ ਆ ਗਏ। ਚਾਈਨਾ ਮੈਂਡ ਸਪੇਸ ੲੇਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਦੇ ਪੁਲਾੜ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਜਦੋਂ ਇੱਕ ਔਰਤ ਪੁਲਾੜ ਯਾਤਰੀ ਨੇ ਪੁਲਾੜ ’ਚ ਚਹਿਲਕਦਮੀ ਕੀਤੀ ਹੈ। ਜ਼ਿਕਰਯੋਗ ਹੈ ਚੀਨ ਤਿੰਨ ਪੁਲਾੜ ਯਾਤਰੀਆਂ ਨੂੰ ਛੇ ਮਹੀਨੇ ਲਈ ਸ਼ੇਨਜੋ-13 ਪੁਲਾੜ ਵਾਹਨ ਰਾਹੀਂ ਪੁਲਾੜ ’ਚ ਭੇਜਿਆ ਸੀ। ਉਨ੍ਹਾਂ ਨੂੰ ਆਰਬਿੰਟਿੰਗ ਸਟਰੱਕਚਰ (ਪੁਲਾੜ ਸਟੇਸ਼ਨ) ਦਾ ਕੰਮ ਪੂਰਾ ਕਰਨ ਲਈ ਭੇਜਿਆ ਗਿਆ। ਇਹ ਨਿਰਮਾਣ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All