ਅਮਾਨ: ਕਰੋਨਾ ਮਹਾਮਾਰੀ ਦੌਰਾਨ ਜੌਰਡਨ ’ਚ ਨਵੀਂ ਸੰਸਦ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵੋਟਰਾਂ ਵੱਲੋਂ ਸੰਸਦ ਦੇ ਹੇਠਲੇ ਸਦਨ ਦੇ 130 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ, ਜਿਸ ’ਚ 15 ਸੀਟਾਂ ਔਰਤਾਂ, 9 ਸੀਟਾਂ ਇਸਾਈਆਂ ਅਤੇ ਤਿੰਨ ਚੇਚਨ ਵਾਸੀਆਂ ਤੇ ਸਰਕੈਸੀਅਨ ਦੇ ਘੱਟ ਗਿਣਤੀ ਵਰਗਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਜੌਰਡਨ ਦੀ ਸਰਕਾਰ ਮੱਧ ਪੂਰਬ ’ਚ ਸਥਿਤ ਦੂਜੇ ਮੁਲਕਾਂ ਦੇ ਮੁਕਾਬਲੇ ਕਿਤੇ ਵੱਧ ਜੁਆਬਦੇਹ ਹੈ ਪਰ ਜ਼ਿਆਦਾਤਰ ਸ਼ਕਤੀ ਰਾਜਾ ਅਬਦੁੱਲਾ ਦੋਇਮ ਕੋਲ ਹੈ।
-ਏਪੀ