DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

UK Protests: ਬਰਤਾਨਵੀ ਸਿੱਖ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਹਿੰਸਾ ਭੜਕੀ

ਮੁਜ਼ਾਹਰਾਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ

  • fb
  • twitter
  • whatsapp
  • whatsapp
Advertisement

ਬਰਤਾਨਵੀ ਸਿੱਖ ਨੂੰ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰਤਾਨੀਆ ’ਚ ਪੁਲੀਸ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਹਨ। ਇਹ ਹਿੰਸਾ ਉਦੋਂ ਭੜਕੀ ਜਦੋਂ ਕੈਮਰੇ ਦੀ ਉਹ ਫੁਟੇਜ ਸਾਹਮਣੇ ਆਈ, ਜਿਸ ਵਿੱਚ ਪੁਲੀਸ ਅਧਿਕਾਰੀ ਨਸਲਵਾਦ ਦੇ ਦੋਸ਼ ਨੂੰ ਲੈ ਕੇ ਪੀੜਤ ਨੋਵਾਕ ਨੂੰ ਉਸ ਦੇ ਆਖ਼ਰੀ ਪਲਾਂ ਵਿੱਚ ਹੱਥਕੜੀ ਲਾਉਂਦੇ ਦਿਖਾਈ ਦੇ ਰਹੇ ਹਨ।

ਲੰਘੀ ਸ਼ਾਮ ਸਾਊਥੈਂਪਟਨ ਵਿੱਚ ਭਾਰੀ ਭੀੜ ਇਕੱਠੀ ਹੋ ਗਈ, ਜਿਸ ਦੌਰਾਨ ਹੈਂਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇਬੁਲਰੀ ਦੇ ਅਧਿਕਾਰੀ ਸੁਰੱਖਿਆ ਕਵਚ ਪਹਿਨ ਕੇ ਵਿਕਰਮ ਦਿਗਵਾ ਦੇ ਘਰ ਨੇੜੇ ਤਾਇਨਾਤ ਸਨ। ਵਿਕਰਮ ਦਿਗਵਾ ਨੂੰ 18 ਸਾਲਾ ਹੈਨਰੀ ਨੋਵਾਕ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਜ਼ਾਹਰਾਕਾਰੀਆਂ ਨੇ ਪੁਲੀਸ ’ਤੇ ਪੱਥਰ ਅਤੇ ਬੋਤਲਾਂ ਸੁੱਟੀਆਂ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਵਿਰੋਧੀ ਕਾਰਕੁਨਾਂ ਨੇ ਕਥਿਤ ‘ਨਾਬਰਾਬਰ ਪੁਲੀਸਿੰਗ’ ਜਾਂ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ’ਤੇ ਤਰਜੀਹ ਦੇਣ ਦੀ ਨਿੰਦਾ ਕੀਤੀ। ਪੁਲੀਸ ਦੇ ਮੁੱਖ ਕਾਂਸਟੇਬਲ ਅਲੈਕਸਿਸ ਬੂਨ ਨੇ ਦੱਸਿਆ ਕਿ ਇਨ੍ਹਾਂ ਝੜਪਾਂ ਦੌਰਾਨ 11 ਅਧਿਕਾਰੀ ਅਤੇ ਪੁਲੀਸ ਦਾ ਕੁੱਤਾ ਜ਼ਖ਼ਮੀ ਹੋਏ ਹਨ।

Advertisement

ਇਸੇ ਦੌਰਾਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ, ‘‘ਹਿੰਸਾ ਅਤੇ ਗੜਬੜੀ ਫੈਲਾਉਣ ਲਈ ਇਸ ਘਟਨਾ ਦਾ ਸਹਾਰਾ ਲੈਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।’’ ਉਨ੍ਹਾਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਦੁਹਰਾਈ।

Advertisement

Advertisement
×