ਸ਼ੀ ਅਤੇ ਪੂਤਿਨ ਵਿਚਕਾਰ ਵੀਡੀਓ ਰਾਹੀਂ ਗੱਲਬਾਤ
ਚੀਨੀ ਨੇਤਾ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਚੀਨੀ ਮੀਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਪਰ ਗੱਲਬਾਤ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ। ਇਹ ਵਰਚੁਅਲ ਮੀਟਿੰਗ ਸ਼ੀ ਅਤੇ ਪੱਛਮੀ ਨੇਤਾਵਾਂ ਦਰਮਿਆਨ ਚੱਲ...
Advertisement
ਚੀਨੀ ਨੇਤਾ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਚੀਨੀ ਮੀਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਪਰ ਗੱਲਬਾਤ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ। ਇਹ ਵਰਚੁਅਲ ਮੀਟਿੰਗ ਸ਼ੀ ਅਤੇ ਪੱਛਮੀ ਨੇਤਾਵਾਂ ਦਰਮਿਆਨ ਚੱਲ ਰਹੀਆਂ ਮੀਟਿੰਗਾਂ ਦੌਰਾਨ ਹੋਈ ਹੈ ਜਿਨ੍ਹਾਂ ਯੂਕਰੇਨ-ਰੂਸ ਤਣਾਅ ਦੇ ਬਾਵਜੂਦ ਚੀਨ ਨਾਲ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਰਤਾਨਵੀ ਤੇ ਕੈਨੇਡੀਅਨ ਪ੍ਰਧਾਨ ਮੰਤਰੀਆਂ ਨੇ ਪਿਛਲੇ ਮਹੀਨੇ ਪੇਈਚਿੰਗ ਦਾ ਦੌਰਾ ਕੀਤਾ ਸੀ ਅਤੇ ਇਸ ਮਹੀਨੇ ਦੇ ਅਖ਼ੀਰ ਤੱਕ ਜਰਮਨ ਚਾਂਸਲਰ ਦੇ ਦੌਰੇ ਦੀ ਉਮੀਦ ਵੀ ਜਤਾਈ ਜਾ ਰਹੀ ਹੈ।
ਸ੍ਰੀ ਪੂਤਿਨ ਨਾਲ ਇਹ ਗੱਲਬਾਤ ਰੂਸ ਨੂੰ ਇਹ ਭਰੋਸਾ ਦਿਵਾਉਣ ਲਈ ਹੋ ਸਕਦੀ ਹੈ ਕਿ ਯੁੱਧ ਦੇ ਮੁੱਦੇ ’ਤੇ ਚੀਨ ਦੀ ਸਥਿਤੀ ਬਦਲੀ ਨਹੀਂ ਹੈ। ਰੂਸੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਸਰਗੇਈ ਸ਼ੋਇਗੂ ਨੇ ਪਿਛਲੇ ਹਫ਼ਤੇ ਦੇ ਅਖ਼ੀਰ ’ਚ ਪੇਈਚਿੰਗ ਦਾ ਦੌਰਾ ਕਰਦਿਆਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਸੀ।
Advertisement
Advertisement
Advertisement
×

