DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ’ਚ ਐਪਲ ਦੇ ਵੱਡੇ ਵਾਧੇ ਤੋਂ ਬਹੁਤ ਉਤਸ਼ਾਹਿਤ ਹਾਂ: Tim Cook

ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਟਿਮ ਕੁੱਕ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਕਾਰੋਬਾਰ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਹਨ। ਉਨ੍ਹਾਂ ਨੇ ਭਾਰਤੀ ਬਾਜ਼ਾਰ ਨੂੰ ਕੰਪਨੀ ਲਈ ਵੱਡੇ ਮੌਕੇ ਵਜੋਂ ਦੱਸਿਆ ਹੈ। ਵੀਰਵਾਰ ਨੂੰ ਐਪਲ ਦੀ 2026...

  • fb
  • twitter
  • whatsapp
  • whatsapp
Advertisement

ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਟਿਮ ਕੁੱਕ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਕਾਰੋਬਾਰ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਹਨ। ਉਨ੍ਹਾਂ ਨੇ ਭਾਰਤੀ ਬਾਜ਼ਾਰ ਨੂੰ ਕੰਪਨੀ ਲਈ ਵੱਡੇ ਮੌਕੇ ਵਜੋਂ ਦੱਸਿਆ ਹੈ। ਵੀਰਵਾਰ ਨੂੰ ਐਪਲ ਦੀ 2026 ਦੀ ਦੂਜੀ ਤਿਮਾਹੀ ਦੇ ਨਤੀਜਿਆਂ ਬਾਰੇ ਹੋਈ ਮੀਟਿੰਗ ਮੌਕੇ ਕੁੱਕ ਨੇ ਇਹ ਟਿੱਪਣੀਆਂ ਕੀਤੀਆਂ ਹਨ।

ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ, ਇਹ ਸਾਡੇ ਲਈ ਬਹੁਤ ਵੱਡਾ ਮੌਕਾ ਹੈ। ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਇਸ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਅਤੇ ਤੀਜਾ ਸਭ ਤੋਂ ਵੱਡਾ ਪੀ ਸੀ ਬਾਜ਼ਾਰ ਹੈ।’’ ਕੁੱਕ ਦੀਆਂ ਇਹ ਟਿੱਪਣੀਆਂ ਭਾਰਤੀ ਬਾਜ਼ਾਰ ਬਾਰੇ ਉਨ੍ਹਾਂ ਦੇ ਨਜ਼ਰੀਏ ਅਤੇ ਇਸ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਮੁੱਚੇ ਮੌਕਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਆਈਆਂ।

Advertisement

ਉਨ੍ਹਾਂ ਇਹ ਵੀ ਮੰਨਿਆ ਕਿ ਭਾਰਤ ਵਿੱਚ ਲੰਮੇ ਸਮੇਂ ਤੋਂ ਬਹੁਤ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ, ਕੰਪਨੀ ਦੀ ਹਿੱਸੇਦਾਰੀ ਅਜੇ ਵੀ ਮਾਮੂਲੀ ਹੈ। ਟਿਮ ਨੇ ਭਾਰਤ ਦੇ ਵਧ ਰਹੇ ਮੱਧ ਵਰਗ ਅਤੇ ਇਸ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ, ‘‘ਕੁੱਲ ਮਿਲਾ ਕੇ, ਮੈਂ ਭਾਰਤ ਸਬੰਧੀ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ।’’

Advertisement

ਐਪਲ ਦੇ ਤਿਮਾਹੀ ਮਾਲੀਏ ਵਿੱਚ 17 ਫ਼ੀਸਦੀ ਦਾ ਵਾਧਾ ਹੋਇਆ ਹੈ ਜੋ 111.2 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ।

Advertisement
×