DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਂਸ ਦੇ ਘਰ ’ਚ ਭੰਨ-ਤੋੜ ਕਰਨ ਵਾਲਾ ਸੀਖਾਂ ਪਿੱਛੇ

ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੇ ਓਹਾਈਓ ਸਥਿਤ ਘਰ ’ਚ ਦਾਖ਼ਲ ਹੋ ਕੇ ਭੰਨ-ਤੋੜ ਕਰਨ ਵਾਲੇ ਵਿਲੀਅਮ ਡੀ ਡੀਫੂਰ (26) ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਖ਼ੁਫ਼ੀਆ ਸੇਵਾ ਏਜੰਟਾਂ ਨੇ ਸੋਮਵਾਰ ਤੜਕੇ ਗ੍ਰਿਫ਼ਤਾਰ ਕੀਤਾ ਸੀ। ਜਿਸ ਸਮੇਂ...

  • fb
  • twitter
  • whatsapp
  • whatsapp
Advertisement

ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੇ ਓਹਾਈਓ ਸਥਿਤ ਘਰ ’ਚ ਦਾਖ਼ਲ ਹੋ ਕੇ ਭੰਨ-ਤੋੜ ਕਰਨ ਵਾਲੇ ਵਿਲੀਅਮ ਡੀ ਡੀਫੂਰ (26) ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਖ਼ੁਫ਼ੀਆ ਸੇਵਾ ਏਜੰਟਾਂ ਨੇ ਸੋਮਵਾਰ ਤੜਕੇ ਗ੍ਰਿਫ਼ਤਾਰ ਕੀਤਾ ਸੀ। ਜਿਸ ਸਮੇਂ ਉਹ ਉਪ ਰਾਸ਼ਟਰਪਤੀ ਦੇ ਘਰ ਦਾਖ਼ਲ ਹੋਇਆ ਸੀ, ਉਸ ਸਮੇਂ ਘਰ ’ਚ ਕੋਈ ਵੀ ਮੌਜੂਦ ਨਹੀਂ ਸੀ। ਹਲਫ਼ਨਾਮੇ ’ਚ ਦਾਅਵਾ ਕੀਤਾ ਗਿਆ ਹੈ ਕਿ ਡੀਫੂਰ ਨੇ 28 ਹਜ਼ਾਰ ਡਾਲਰ ਮੁੱਲ ਦੀ ਸੰਪਤੀ ਦਾ ਨੁਕਸਾਨ ਕੀਤਾ ਸੀ। ਫੈਡਰਲ ਅਦਾਲਤ ਦੇ ਜੱਜ ਨੇ ਉਸ ਨੂੰ 11 ਹਜ਼ਾਰ ਡਾਲਰ ਦਾ ਬਾਂਡ ਭਰਨ ਦੇ ਨਿਰਦੇਸ਼ ਦਿੱਤੇ। ਮੁਲਜ਼ਮ ਪਹਿਲਾਂ ਤੋਂ ਹੀ 2023 ’ਚ ਘਰ ’ਚ ਜਬਰੀ ਦਾਖ਼ਲ ਹੋਣ ਅਤੇ 2024 ’ਚ ਭੰਨ-ਤੋੜ ਦੇ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਗਰੈਂਡ ਜਿਊਰੀ ਵੱਲੋਂ 15 ਜਨਵਰੀ ਨੂੰ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।

Advertisement
Advertisement
×