ਬਾਲਗ਼ ਅਮਰੀਕੀਆਂ ਦੀ ਵੈਕਸੀਨੇਸ਼ਨ 19 ਤਕ: ਬਾਇਡਨ

ਬਾਲਗ਼ ਅਮਰੀਕੀਆਂ ਦੀ ਵੈਕਸੀਨੇਸ਼ਨ 19 ਤਕ: ਬਾਇਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ 19 ਅਪਰੈਲ ਤੱਕ ਅਮਰੀਕਾ ਦੇ ਹਰ ਬਾਲਗ਼ ਦੇ ਕੋਵਿਡ ਦਾ ਟੀਕਾ ਲਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੈਕਸੀਨ ਲਾਉਣ ਲਈ ਪਹਿਲੀ ਮਈ ਦੀ ਸੀਮਾ ਮਿੱਥੀ ਗਈ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਕਰੋਨਾਵਾਇਰਸ ਨਾਲ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਉੱਥੇ ਵਾਇਰਸ ਦੀ ਚੌਥੀ ਲਹਿਰ ਚੱਲ ਰਹੀ ਹੈ ਤੇ ਨੌਜਵਾਨਾਂ ਵਿਚ ਲਾਗ਼ ਦੇ ਕੇਸ ਵਧੇ ਹਨ। ਰਾਸ਼ਟਰਪਤੀ ਨੇ ਕਿਹਾ ‘ਹੋਰ ਗੁੰਝਲਦਾਰ ਨੇਮ ਨਹੀਂ ਹੋਣਗੇ, ਨਾ ਹੀ ਪਾਬੰਦੀਆਂ।’ ਹੁਣ 18 ਤੇ ਉਸ ਤੋਂ ਉਪਰ ਉਮਰ ਦੇ ਬਾਲਗ਼ ਵੈਕਸੀਨ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਹਾਲੇ ਵੀ ਮਹਾਮਾਰੀ ਖ਼ਿਲਾਫ਼ ‘ਮੌਤ ਤੇ ਜ਼ਿੰਦਗੀ ਦੀ ਦੌੜ ਲਾ ਰਿਹਾ ਹੈ।’ ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ 75 ਦਿਨਾਂ ਵਿਚ 15 ਕਰੋੜ ਟੀਕੇ ਲਾ ਦਿੱਤੇ ਹਨ। ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਹਾਲੇ ਸਭ ਕੁਝ ਖ਼ਤਮ ਨਹੀਂ ਹੋਇਆ, ਬਹੁਤ ਕੁਝ ਕਰਨਾ ਬਾਕੀ ਹੈ। ਜਦ ਤੱਕ ਵੱਧ ਤੋਂ ਵੱਧ ਲੋਕਾਂ ਦੇ ਵੈਕਸੀਨ ਨਹੀਂ ਲੱਗ ਜਾਂਦਾ, ਸਾਰਿਆਂ ਨੂੰ ਹੱਥ ਧੋਣ, ਮਾਸਕ ਪਹਿਨਣ ਤੇ ਫ਼ਾਸਲਾ ਰੱਖਣ ਦੀ ਲੋੜ ਹੋਵੇਗੀ। ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਉਪ ਨਗਰੀ ਖੇਤਰ ਵਿਚ ਇਕ ਟੀਕਾਕਰਨ ਕੇਂਦਰ ਉਤੇ ਬਾਇਡਨ ਨੇ ਕਿਹਾ ਕਿ ਬਿਹਤਰ ਸਮਾਂ ਨੇੜੇ ਹੈ। ਹਾਲਾਂਕਿ ਮੌਜੂਦਾ ਸਮੇਂ ਕੇਸ ਵੱਧ ਰਹੇ ਹਨ ਤੇ ਹਸਪਤਾਲਾਂ ’ਚ ਭਰਤੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All