DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਮਰੀਕੀ ਸੂਬੇ 15 ਅਗਸਤ ਨੂੰ India ਦਾ Independence Day ਮਨਾਉਣਗੇ

ਅਮਰੀਕੀ ਸੂਬਿਆਂ ਨਿਊਯਾਰਕ ਤੇ ਨਿਊਜਰਸੀ ਨੇ ਆਜ਼ਾਦ ਮੁਲਕ ਵਜੋਂ ਭਾਰਤ ਦੇ ਸਫ਼ਰ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ 15 ਅਗਸਤ ਨੂੰ ਇਸ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਨਿਊਯਾਰਕ ਸਥਿਤ ਭਾਰਤੀ ਕੌਂਸਲਖ਼ਾਨੇ ਵੱਲੋਂ ਅੱਜ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਅਮਰੀਕੀ ਸੂਬਿਆਂ ਨਿਊਯਾਰਕ ਤੇ ਨਿਊਜਰਸੀ ਨੇ ਆਜ਼ਾਦ ਮੁਲਕ ਵਜੋਂ ਭਾਰਤ ਦੇ ਸਫ਼ਰ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ 15 ਅਗਸਤ ਨੂੰ ਇਸ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਨਿਊਯਾਰਕ ਸਥਿਤ ਭਾਰਤੀ ਕੌਂਸਲਖ਼ਾਨੇ ਵੱਲੋਂ ਅੱਜ ਐਕਸ ’ਤੇ ਪੋਸਟ ਕੀਤੀ ਗਈ ਜਾਣਕਾਰੀ ਅਨੁਸਾਰ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਫੁਰਮਾਨ ਜਾਰੀ ਕਰ ਕੇ ਪੂਰੇ ਰਾਜ ਵਿੱਚ 15 ਅਗਸਤ, 2026 ਨੂੰ ‘ਭਾਰਤੀ ਆਜ਼ਾਦੀ ਦਿਵਸ’ ਕਰਾਰ ਦੇਣ ਦਾ ਫ਼ੈਸਲਾ ਕੀਤਾ, ਜਦਕਿ ਨਿਊ ਜਰਸੀ ਦੀ ਗਵਰਨਰ ਮਿੱਕੀ ਸ਼ੇਰਿਲ ਨੇ ਵੀ ਅਜਿਹਾ ਹੀ ਐਲਾਨ ਕੀਤਾ ਹੈ।

ਕੌਂਸਲਖ਼ਾਨੇ ਨੇ ਕਿਹਾ ਕਿ ਇਹ ਐਲਾਨ ਭਾਰਤ ਦੇ 80ਵੇਂ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਤੋਂ ਪਹਿਲਾਂ ਕੀਤੇ ਗਏ ਹਨ। ਇਹ ਆਜ਼ਾਦੀ ਹਾਸਲ ਕਰਨ ਲਈ ਭਾਰਤ ਦੇ ਸਫ਼ਰ ਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ। ਦੋਵਾਂ ਰਾਜਾਂ ਵੱਲੋਂ ਕੀਤੇ ਐਲਾਨਾਂ ਮੁਤਾਬਕ, ਨਿਊਯਾਰਕ ਅਤੇ ਨਿਊਜਰਸੀ, ਦੋਵੇਂ ਗੁਆਂਢੀ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਲੋਕਾਂ ਦਾ ਟਿਕਾਣਾ ਹਨ। ਇੱਥੇ ਭਾਰਤੀ ਮੂਲ ਦੇ ਨਿਵਾਸੀ ਕਾਰੋਬਾਰ, ਸਿਹਤ ਸੰਭਾਲ, ਤਕਨੀਕ, ਸਿੱਖਿਆ ਅਤੇ ਲੋਕ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਨਿਊਯਾਰਕ ਸਥਿਤ ਭਾਰਤੀ ਕੌਂਸਲਖ਼ਾਨੇ ਨੇ ਦੋਵਾਂ ਗਵਰਨਰਾਂ ਦਾ ਉਨ੍ਹਾਂ ਦੇ ਐਲਾਨਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਭਾਰਤ-ਅਮਰੀਕਾ ਦੀ ਦੋਸਤੀ ਅਤੇ ਦੋਵਾਂ ਰਾਜਾਂ ਵਿੱਚ ਭਾਰਤੀ-ਅਮਰੀਕੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹਨ।

Advertisement

Advertisement
Advertisement
×