ਅਮਰੀਕੀ ਸੰਸਦ ਹਮਲਾ: ਜਾਂਚ ਕਮੇਟੀ ਨੇ ਟਰੰਪ ਦੇ ਸਹਿਯੋਗੀਆਂ ਨੂੰ ਸੰਮਨ ਭੇਜੇ : The Tribune India

ਅਮਰੀਕੀ ਸੰਸਦ ਹਮਲਾ: ਜਾਂਚ ਕਮੇਟੀ ਨੇ ਟਰੰਪ ਦੇ ਸਹਿਯੋਗੀਆਂ ਨੂੰ ਸੰਮਨ ਭੇਜੇ

ਅਮਰੀਕੀ ਸੰਸਦ ਹਮਲਾ: ਜਾਂਚ ਕਮੇਟੀ ਨੇ ਟਰੰਪ ਦੇ ਸਹਿਯੋਗੀਆਂ ਨੂੰ ਸੰਮਨ ਭੇਜੇ

ਵਾਸ਼ਿੰਗਟਨ, 9 ਨਵੰਬਰ

ਅਮਰੀਕੀ ਸੰਸਦ ਭਵਨ ਵਿਚ 6 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੇ ਹੋਰ ਸਹਿਯੋਗੀਆਂ ਨੂੰ ਸੰਮਨ ਜਾਰੀ ਕੀਤੇ ਹਨ। ਇਹ ਟਰੰਪ ਦੇ ਸਹਿਯੋਗੀ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਸਨ। ਕਮੇਟੀ ਦੇ ਚੇਅਰਮੈਨ ਅਤੇ ਮਿਸੀਸਿਪੀ ਦੇ ਪ੍ਰਤੀਨਿਧੀ ਬੈਨੀ ਥੌਮਸਨ ਨੇ ਸੋਮਵਾਰ ਨੂੰ ਬਿਆਨ ਵਿੱਚ ਕਿਹਾ ਕਿ ਕਮੇਟੀ ਟਰੰਪ ਦੀ ਮੁਹਿੰਮ ਕਮੇਟੀ ਦੇ ਸਾਬਕਾ ਅਧਿਕਾਰੀਆਂ ਅਤੇ ਹੋਰਾਂ ਤੋਂ ਗਵਾਹੀ ਅਤੇ ਦਸਤਾਵੇਜ਼ਾਂ ਦੀ ਮੰਗ ਕਰ ਰਹੀ ਹੈ, ਜਿਨ੍ਹਾਂ ਨੇ ਜੋਅ ਬਾਇਡਨ ਦੀ ਜਿੱਤ ਦੇ ਸਬੂਤ ਨੂੰ ਰੋਕਣ ਲਈ "ਵਾਰ ਰੂਮ" ਵਿੱਚ ਹਿੱਸਾ ਲਿਆ ਹੈ। ਥੌਮਸਨ ਨੇ ਕਿਹਾ ਕਿ ਕਮੇਟੀ ਨੇ ਟਰੰਪ ਦੀ 2020 ਦੀ ਮੁੜ-ਚੋਣ ਮੁਹਿੰਮ ਦੇ ਮੈਨੇਜਰ ਬਿਲ ਸਟੇਪੀਅਨ, ਮੁਹਿੰਮ ਦੇ ਸੀਨੀਅਰ ਸਲਾਹਕਾਰ ਜੇਸਨ ਮਿਲਰ, ਮੁਹਿੰਮ ਦੀ ਰਾਸ਼ਟਰੀ ਕਾਰਜਕਾਰੀ ਸਹਾਇਕ ਐਂਜੇਲਾ ਮੈਕੈਲਮ, ਟਰੰਪ ਦੇ ਸਲਾਹਕਾਰ ਵਕੀਲ ਜੌਹਨ ਈਸਟਮੈਨ, ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਤੇ ਬਰਨਾਡ ਕੇਰੀਕੀ ਨੂੰ ਸੰਮਨ ਭੇਜੇ ਗਏ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All