DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Military ਵੱਲੋਂ Strait of Hormuz ਵਿੱਚ ਇਰਾਨੀ ਰਾਕੇਟ ਲਾਂਚਰਾਂ ’ਤੇ ਹਮਲਾ

ਇਰਾਨ ਨੇ ਜੌਰਡਨ ’ਚ ਅਮਰੀਕੀ ਫੌਜੀ ਅੱਡਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ

  • fb
  • twitter
  • whatsapp
  • whatsapp
featured-img featured-img
ਹਰਮੁਜ਼ ਜਲ ਮਾਰਗ ’ਚੋਂ ਲੰਘਦੇ ਹੋਏ ਸਮੁੰਦਰੀ ਜਹਾਜ਼। -ਫੋਟੋ: ਰਾਇਟਰਜ਼
Advertisement

ਅਮਰੀਕੀ ਬਲਾਂ ਨੇ ਅੱਜ ਹਰਮੁਜ਼ ਜਲ ਮਾਰਗ ’ਚ ਇਰਾਨੀ ਰਾਕੇਟ ਲਾਂਚਰਾਂ ’ਤੇ ਹਮਲਾ ਕੀਤਾ ਜੋ ਪਿਛਲੇ ਇੱਕ ਮਹੀਨੇ ਅੰਦਰ ਇਰਾਨ ਖ਼ਿਲਾਫ਼ ਅਮਰੀਕਾ ਦੀ ਪਹਿਲੀ ਫੌਜੀ ਕਾਰਵਾਈ ਹੈ। ਛੇ ਮਹੀਨੇ ਤੋਂ ਵੱਧ ਸਮੇਂ ਤੋਂ ਰੁਕ-ਰੁਕ ਕੇ ਜਾਰੀ ਜੰਗ ’ਚ ਕੁਝ ਸਮੇਂ ਤੋਂ ਬਣੀ ਸ਼ਾਂਤੀ ਇਸ ਹਮਲੇ ਨਾਲ ਭੰਗ ਹੋ ਗਈ ਹੈ। ‘ਯੂ ਐੱਸ ਸੈਂਟਰਲ ਕਮਾਂਡ’ ਦੇ ਬੁਲਾਰੇ ਟਿਮ ਹੌਕਿੰਗਜ਼ ਅਨੁਸਾਰ, ‘‘ਰੈਵੋਲਿਊਸ਼ਨਰੀ ਗਾਰਡ ਕੋਰ’’ ਦੇ ਬਲਾਂ ਨੂੰ ਹਰਮੁਜ਼ ਜਲ ਮਾਰਗ ’ਚ ਰਾਕੇਟ ਦਾਗ਼ਣ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਵਿਛਾਉਣ ਦੀ ਤਿਆਰੀ ਕਰਦੇ ਦੇਖਿਆ ਗਿਆ ਸੀ। ਅਮਰੀਕੀ ਸੈਨਾ ਨੇ ਜਲ ਮਾਰਗ ਦੇ ਕੌਮਾਂਤਰੀ ਮਾਰਗਾਂ ਤੋਂ ਸਮੁੰਦਰੀ ਬਾਰੂਦੀ ਸੁਰੰਗਾਂ ਹਟਾਉਣ ਦਾ ਕੰਮ ਪਿਛਲੇ ਹਫ਼ਤੇ ਹੀ ਪੂਰਾ ਕੀਤਾ ਸੀ।’’ ਇਰਾਨ ਦੇ ਨੀਮ ਸਰਕਾਰੀ ਖ਼ਬਰ ਅਦਾਰਿਆਂ ਨੇ ਜਲ ਮਾਰਗ ’ਚ ਲਾਰਕ ਟਾਪੂ ਨੇੜੇ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਦੀ ਖ਼ਬਰ ਦਿੱਤੀ ਹੈ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਅਨੁਸਾਰ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ, ‘‘ਸਾਡੇ ਕਈ ਲੜਾਕੇ ਅਤੇ ਹਮਵਤਨ ਸ਼ਹੀਦ ਅਤੇ ਜ਼ਖ਼ਮੀ ਹੋਏ ਹਨ।’’ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਬਾਅਦ ਵਿੱਚ ਕੁਝ ਦ੍ਰਿਸ਼ ਦਿਖਾਉਂਦਿਆਂ ਦਾਅਵਾ ਕੀਤਾ ਕਿ ਅਮਰੀਕੀ ਹਮਲਿਆਂ ਦੇ ਜਵਾਬ ’ਚ ਇਰਾਨ ਨੇ ਜੌਰਡਨ ’ਚ ਅਮਰੀਕੀ ਫੌਜੀ ਅੱਡਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਹਨ। ਜੌਰਡਨ ਦੇ ਹਥਿਆਰਬੰਦ ਬਲਾਂ ਨੇ ਕਿਹਾ ਕਿ ਉਨ੍ਹਾਂ ਅੱਜ ਤੜਕੇ ਦੇਸ਼ ਦੇ ਹਵਾਈ ਖੇਤਰ ’ਚ ਦਾਖ਼ਲ ਹੋਣ ਵਾਲੀਆਂ ਅੱਠ ਮਿਜ਼ਾਈਲਾਂ ਤਬਾਹ ਕਰ ਦਿੱਤੀਆਂ ਹਨ।

ਯੂ ਏ ਈ ਨੇ ਇਰਾਨੀ ਡਰੋਨ ਰੋਕਣ ਦਾ ਦਾਅਵਾ ਕੀਤਾ

Advertisement

ਦੁਬਈ: ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਹਵਾਈ ਸੈਨਾ ਨੇ ਅੱਜ ਆਪਣੇ ਜਲ ਖੇਤਰ ਦੇ ਉੱਪਰ ਇਰਾਨੀ ਡਰੋਨ ਰੋਕ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਰਾਨ ਵੱਲੋਂ ਯੂ ਏ ਈ ਦੇ ਜਲ ਖੇਤਰ ਵੱਲ ਆਉਂਦੇ ਇਰਾਨੀ ਡਰੋਨ ਦਾ ਪਤਾ ਲੱਗਿਆ ਸੀ। ਇਰਾਨ ਨੇ ਤੁਰੰਤ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਇਸ ਘਟਨਾ ’ਚ ਕੋਈ ਨੁਕਸਾਨ ਹੋਣ ਦੀ ਖ਼ਬਰ ਹੈ। -ਪੀਟੀਆਈ

Advertisement

Advertisement
×