DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Envoys ਵਿਟਕੌਫ ਤੇ ਕੁਸ਼ਨਰ Kyiv ਪੁੱਜੇ

ਰੂਸ-ਯੂਕਰੇਨ ਜੰਗ ਖ਼ਤਮ ਕਰਾਉਣ ਦੀ ਕੋਸ਼ਿਸ਼; ਬੀਤੇ ਦਿਨ ਪੂਤਿਨ ਨਾਲ ਕੀਤੀ ਸੀ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਰਾਜਧਾਨੀ ਕੀਵ ਵਿੱਚ ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰਅਤੇ ਵਿਸ਼ੇਸ਼ ਅਮਰੀਕੀ ਦੂਤ ਸਟੀਵ ਵਿਟਕੌਫ ਦਾ ਸਵਾਗਤ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਅਮਰੀਕੀ ਦੂਤ ਸਟੀਵ ਵਿਟਕੌਫ ਅਤੇ ਜੇਰਡ ਕੁਸ਼ਨਰ ਯੂਕਰੇਨ ’ਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਤਹਿਤ ਅੱਜ ਆਪਣੀ ਪਹਿਲੀ ਅਧਿਕਾਰਤ ਯੂਕਰੇਨ ਫੇਰੀ ’ਤੇ ਕੀਵ ਪੁੱਜੇ ਹਨ। ਉਨ੍ਹਾਂ ਦੀ ਇਹ ਫੇਰੀ ਦੋਵਾਂ ਧਿਰਾਂ ਵੱਲੋਂ ਤੇਜ਼ ਕੀਤੇ ਜਾ ਰਹੇ ਹਵਾਈ ਹਮਲਿਆਂ ਦਰਮਿਆਨ ਸ਼ਾਂਤੀ ਵਾਰਤਾ ਬਹਾਲ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਯਾਤਰਾ ਬੀਤੇ ਦਿਨ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ।

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਕੀਵ ਅਮਰੀਕੀ ਨੁਮਾਇੰਦਿਆਂ ਨਾਲ ‘ਉਸਾਰੂ’ ਚਰਚਾ ਲਈ ਤਿਆਰ ਹੈ। ਉਨ੍ਹਾਂ ਟੈਲੀਗ੍ਰਾਮ ’ਤੇ ਕਿਹਾ, ‘‘ਅਸੀਂ ਜੰਗ ਖ਼ਤਮ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ। ਸ਼ਾਂਤੀ ਬਹਾਲ ਕਰਨ ਦੀ ਲੋੜ ਹੈ। ਸੁਰੱਖਿਆ ਗਾਰੰਟੀ ਦੀ ਲੋੜ ਹੈ। ਜੰਗ ਤੋਂ ਬਾਅਦ ਦੀ ਸਥਾਈ ਸ਼ਾਂਤੀ ਦੀ ਲੋੜ ਹੈ। ਸਾਡੀ ਤਜਵੀਜ਼ ਤਿਆਰ ਹੈ।’’

Advertisement

ਰੂਸ-ਯੂਕਰੇਨ ਜੰਗ ਖ਼ਤਮ ਕਰਾਉਣ ਲਈ ਵਾਸ਼ਿੰਗਟਨ ਦਾ ਜ਼ੋਰ ਮੱਧਮ ਪੈ ਗਿਆ ਹੈ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਅਮਰੀਕਾ ਦਾ ਧਿਆਨ ਇਰਾਨ ਜੰਗ ਵੱਲ ਰਿਹਾ ਹੈ। ਕੁਸ਼ਨਰ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਵਾਈ ਹਨ ਤੇ ਵਿਟਕੌਫ ਨੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਮਾਸਕੋ ਦੀ ਯਾਤਰਾ ਕੀਤੀ ਸੀ ਜਦੋਂ ਉਨ੍ਹਾਂ ਕਰੈਮਲਿਨ ਵਿੱਚ ਪੂਤਿਨ ਨਾਲ ਗੱਲਬਾਤ ਵੀ ਕੀਤੀ ਸੀ।

Advertisement

ਜ਼ਿਕਰਯੋਗ ਹੈ ਕਿ ਬੀਤੇ ਦਿਨ ਮਾਸਕੋ ’ਚ ਪੂਤਿਨ ਨਾਲ ਤਕਰੀਬਨ ਤਿੰਨ ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ ਪਰ ਇਸ ਦਾ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ। ਇਸੇ ਦੌਰਾਨ ਰੂਸ ਤੇ ਯੂਕਰੇਨ ਵੱਲੋਂ ਇੱਕ-ਦੂਜੇ ’ਤੇ ਹਵਾਈ ਹਮਲੇ ਜਾਰੀ ਰਹੇ ਹਨ।

Advertisement
×