DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਮਰੀਕਾ ਤੇ ਇਰਾਨ ਵੱਲੋਂ ਬੁਨਿਆਦੀ ਢਾਂਚਿਆਂ ਤੇ ਫੌਜੀ ਟਿਕਾਣਿਆਂ ’ਤੇ ਹਮਲੇ

ਨਿਗਰਾਨੀ ਕੇਂਦਰਾਂ, ਫੌਜੀ ਸਾਜ਼ੋ-ਸਾਮਾਨ ਅਤੇ ਹਥਿਆਰ ਭੰਡਾਰਾਂ ਨੂੰ ਨੁਕਸਾਨ

  • fb
  • twitter
  • whatsapp
  • whatsapp
featured-img featured-img
ਤਹਿਰਾਨ ਦੇ ਇਕ ਚੌਕ ਵਿਚਲੀ ਇਮਾਰਤ ’ਤੇ ਲਾਇਆ ਬੋਰਡ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਾਬੂਤ ਵਿਚ ਦਿਖਾਇਆ ਗਿਆ ਹੈ। -ਫੋਟੋ: ਰਾਇਟਰਜ਼
Advertisement

ਅਮਰੀਕਾ ਅਤੇ ਇਰਾਨ ਨੇ ਅੱਜ ਵੀ ਇੱਕ-ਦੂਜੇ ਦੇ ਬੁਨਿਆਦੀ ਢਾਂਚੇ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਮਾਰਗਾਂ ’ਚੋਂ ਇੱਕ ਹਰਮੁਜ਼ ਜਲ ਮਾਰਗ ’ਤੇ ਕੰਟਰੋਲ ਲਈ ਦੋਵਾਂ ਦੇਸ਼ਾਂ ਦਰਮਿਆਨ ਸੰਘਰਸ਼ ਲਗਾਤਾਰ ਵਧ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਦੋਵੇਂ ਧਿਰਾਂ ਇਕ-ਦੂਜੇ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਅੰਤਰਿਮ ਜੰਗਬੰਦੀ ਟੁੱਟਣ ਤੋਂ ਬਾਅਦ ਇਹ ਸੰਘਰਸ਼ ਜਲਦੀ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਹੈ।

ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਉਸ ਨੇ ਲਗਾਤਾਰ ਸੱਤਵੀਂ ਰਾਤ ਇਰਾਨ ਖ਼ਿਲਾਫ਼ ਮੁਹਿੰਮ ’ਚ ਉਸ ਦੀ ਫੌਜੀ ਸਮਰੱਥਾ ਕਮਜ਼ੋਰ ਕਰਨ ਦੇ ਮਕਸਦ ਨਾਲ ਹਮਲੇ ਕੀਤੇ। ਅੱਜ ਤੜਕੇ ਜਾਰੀ ਬਿਆਨ ’ਚ ਕਿਹਾ ਗਿਆ ਕਿ ਇਨ੍ਹਾਂ ਹਮਲਿਆਂ ’ਚ ਨਿਗਰਾਨੀ ਕੇਂਦਰਾਂ, ਫੌਜੀ ਸਾਜ਼ੋ-ਸਾਮਾਨ, ਜ਼ਮੀਨਦੋਜ਼ ਹਥਿਆਰ ਭੰਡਾਰ ਅਤੇ ਸਮੁੰਦਰੀ ਫੌਜੀ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੁਵੈਤ ਨੇ ਅੱਜ ਕਿਹਾ ਕਿ ਉਹ ਇਰਾਨ ਦੀਆਂ ਮਿਜ਼ਾਈਲਾਂ ਅਤੇ ਡਰੋਨ ਤਬਾਹ ਕਰ ਰਿਹਾ ਹੈ ਜਦਕਿ ਇਰਾਕ ਨੇ ਕਿਹਾ ਕਿ ਉਸ ਨੇ ਐਰਬਿਲ ਸ਼ਹਿਰ ’ਤੇ ਹਮਲਾ ਕਰਨ ਵਾਲੇ ਡਰੋਨ ਹੇਠਾਂ ਸੁੱਟੇ ਹਨ। ਕੁਵੈਤ ਨੇ ਕਿਹਾ ਕਿ ਇਰਾਨ ਨੇ ਉਸ ਦੇ ਪਾਣੀ ਸੋਧਣ ਵਾਲੇ ਪਲਾਂਟ ਅਤੇ ਬਿਜਲੀ ਉਤਪਾਦਨ ਪਲਾਂਟ ’ਤੇ ਹਮਲਾ ਕੀਤਾ ਹੈ ਜਿਸ ਨਾਲ ਉੱਥੇ ਅੱਗ ਲੱਗ ਗਈ ਹੈ। ਜੌਰਡਨ ਦੀ ਸਰਕਾਰੀ ਖ਼ਬਰ ਏਜੰਸੀ ‘ਪੈਟਰਾ’ ਨੇ ਦੱਸਿਆ ਕਿ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਰਾਨ ਦੀਆਂ ਮਿਜ਼ਾਈਲਾਂ ਹੇਠਾਂ ਸੁੱਟੀਆਂ ਹਨ। ਬਹਿਰੀਨ ਦੀ ਸਰਕਾਰ ਅਨੁਸਾਰ ਉੱਥੇ ਕਈ ਵਾਰ ਹਵਾਈ ਸਾਇਰਨ ਵੱਜੇ ਹਨ।

Advertisement

Advertisement
Advertisement
×