ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਖ਼ਿਲਾਫ਼ ਹੰਗਾਮਾ
ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਦੇ ਕੌਮੀ ਸੰਮੇਲਨ ਨੂੰ ਰੋਕਣ ਲਈ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਵੀ ਹੋ ਗਈ। ਇਹ ਸੰਮੇਲਨ ਪਾਰਟੀ ਦੇ ਆਗੂ ਚੁਣਨ...
Advertisement
ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਦੇ ਕੌਮੀ ਸੰਮੇਲਨ ਨੂੰ ਰੋਕਣ ਲਈ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਵੀ ਹੋ ਗਈ। ਇਹ ਸੰਮੇਲਨ ਪਾਰਟੀ ਦੇ ਆਗੂ ਚੁਣਨ ਅਤੇ ਐਲਿਸ ਵੇਇਡੇਲ ਤੇ ਟੀਨੋ ਚਰੂਪਾਲਾ ਦਾ ਕਾਰਜਕਾਲ ਵਧਾਉਣ ਲਈ ਹੋ ਰਿਹਾ ਹੈ। ਸੰਮੇਲਨ ਵਾਲੀ ਥਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਜਰਮਨੀ ਨੂੰ ਵੰਡ ਦਿੱਤਾ ਹੈ ਜਦਕਿ ਉਹ ਮੁਲਕ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ। ਇਹ ਮੀਟਿੰਗ ਨਾਜ਼ੀ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਹੈ, ਜਿਸ ਕਾਰਨ ਵਿਵਾਦ ਹੋਰ ਵਧ ਗਿਆ ਹੈ। ਮੁਲਕ ਦੀਆਂ ਹੋਰ ਧਿਰਾਂ ਨੇ ਏ ਐੱਫ ਡੀ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਹ ਪਾਰਟੀ ਆਰਥਿਕ ਮੰਦਹਾਲੀ ਅਤੇ ਪਰਵਾਸ ਦੇ ਮੁੱਦਿਆਂ ’ਤੇ ਲੋਕਾਂ ਦੀ ਨਾਰਾਜ਼ਗੀ ਦਾ ਲਾਹਾ ਲੈ ਰਹੀ ਹੈ।
Advertisement
Advertisement
×
