ਐਮਸਟਰਡੈਮ ਦੀਆਂ ਨਹਿਰਾਂ ਵਿੱਚ ਬਿਨਾਂ ਮਲਾਹ ਤੋਂ ਚੱਲਣਗੀਆਂ ਕਿਸ਼ਤੀਆਂ

ਐਮਸਟਰਡੈਮ ਦੀਆਂ ਨਹਿਰਾਂ ਵਿੱਚ ਬਿਨਾਂ ਮਲਾਹ ਤੋਂ ਚੱਲਣਗੀਆਂ ਕਿਸ਼ਤੀਆਂ

ਐਮਸਟਰਡੈਮ, 27 ਅਕਤੂਬਰ

ਨੀਦਰਲੈਂਡ ਦੀ ਰਾਜਧਾਨੀ ਐਮਸਟਰਡੈਮ ਦੀਆਂ ਨਹਿਰਾਂ ਵਿੱਚ ਹੁਣ ਬਿਨਾਂ ਮਲਾਹ ਤੋਂ ਹੀ ਕਿਸ਼ਤੀਆਂ ਚੱਲਣਗੀਆਂ। ਇਨ੍ਹਾਂ ਰਿਮੋਟ-ਕੰਟਰੋਲ ਕਿਸ਼ਤੀਆਂ ਦਾ ਆਕਾਰ ਛੋਟੀ ਕਾਰ ਜਿਨਾਂ ਹੋਵੇਗਾ ਜਿਨ੍ਹਾਂ ਵਿੱਚ ਯਾਤਰੀ ਬੈਠ ਸਕਣਗੇ ਜਾਂ ਇਨ੍ਹਾਂ ਕਿਸ਼ਤੀਆਂ ਰਾਹੀਂ ਵਪਾਰਕ ਵਸਤਾਂ ਦੀ ਵੀ ਢੋਆ-ਢੁਆਈ ਕੀਤੀ ਜਾ ਸਕੇਗੀ। ਬਿਜਲੀ ਨਾਲ ਚੱਲਣ ਵਾਲੀਆਂ ਇਨ੍ਹਾਂ ਕਿਸ਼ਤੀਆਂ ਨੂੰ ਰੋਬੋਟ (roboat) ਦਾ ਨਾਂ ਦਿੱਤਾ ਗਿਆ ਹੈ ਤੇ ਇਨ੍ਹਾਂ ਕਿਸ਼ਤੀਆਂ ਦੇ ਟਰਾਇਲ ਜਾਰੀ ਹਨ। ਐਮਸਟਰਡੈਮ ਦੀ ਇੰਸਟੀਚਿਊਟ ਫਾਰ ਐਡਵਾਂਸਡ ਮੈਟਰੋਪਾਲੀਟਨ ਸਾਲਿਊਸ਼ਨਜ਼ ਦੇ ਇਨੋਵੇਸ਼ਨ ਡਾਇਰੈਕਟਰ ਸਟੀਫਨ ਨੇ ਦੱਸਿਆ ਕਿ ਇਹ ਕਿਸ਼ਤੀਆਂ ਮੈਸਾਚਿਊਸੈੱਟਸ ਇਸਟੀਚਿਊਟ ਆਫ ਟੈਕਨਾਲੋਜੀ ਦੇ ਇੰਜਨੀਅਰਿੰਗ ਸਹਿਯੋਗ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਕਿਸ਼ਤੀਆਂ ਨੂੰ ਚਲਾਉਣ ਵਾਲੇ ਰੋਬੋਟਜ਼ ਨੂੰ ਐਮਸਟਰਡੈਮ ਦੇ ਵਾਟਰ ਟਰੈਫਿਕ ਸਿਸਟਮ ਨਾਲ ਜੋੜਿਆ ਜਾਵੇਗਾ ਤਾਂ ਕਿ ਇਹ ਕਿਸ਼ਤੀਆਂ ਆਪਸ ਵਿੱਚ ਨਾ ਟਕਰਾਉਣ। -ਰਾਇਟਰਜ਼ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All