DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India ਦੇ DNA ਵਿੱਚ ਅਨੇਕਤਾ ’ਚ ਏਕਤਾ: Mohan Bhagwat

‘ਅਨੇਕਤਾ ’ਚ ਏਕਤਾ’ ਦਾ ਜਸ਼ਨ ਮਨਾੳੁਣ ਦੀ ਲੋਡ਼ ’ਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਸਮਾਗਮ ਦੌਰਾਨ ਮੌਜੂਦ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਤੇ ਹੋਰ। -ਫੋਟੋ: ਪੀਟੀਆਈ
Advertisement
ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਡੀ ਐੱਨ ਏ ਵਿੱਚ ਅਨੇਕਤਾ ’ਚ ਏਕਤਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਤਿਕਾਰਿਆ ਤੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਮੈਡੀਸਨ ਸਕੁਏਅਰ ਗਾਰਡਨ ਦੇ ਪ੍ਰਸਿੱਧ ਇਨਫੋਸਿਸ ਥੀਏਟਰ ਵਿੱਚ ਰੈਲੀ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ 6,000 ਤੋਂ ਵੱਧ ਮੈਂਬਰਾਂ ਅਤੇ ਅੰਤਰ-ਧਰਮ ਆਗੂਆਂ ਨੂੰ ਸੰਬੋਧਨ ਕਰਦਿਆਂ, ਭਾਗਵਤ ਨੇ ਵੰਨ-ਸੁਵੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ‘ਅਮਰੀਕਨ ਹਿੰਦੂਜ਼ ਫਾਰ ਐਂਗੇਜਮੈਂਟ ਐਂਡ ਡਾਇਲੌਗ’ (ਏ ਐੱਚ ਈ ਏ ਡੀ) ਫੋਰਮ ਵੱਲੋਂ ਕਰਵਾਏ ਗਏ ‘ਯੂਨੀਵਰਸਲ ਵਨਨੈੱਸ ਸੈਲੀਬਰੇਸ਼ਨ’ ਵਿੱਚ ਹਾਜ਼ਰੀਨ ਦੀਆਂ ਤਾੜੀਆਂ ਦਰਮਿਆਨ ਕਿਹਾ, ‘‘ਜਦੋਂ ਅਸੀਂ ਅਮਰੀਕਾ, ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ ਹਾਂ, ਤਾਂ ਇੱਕ ਸ਼ਬਦ ’ਤੇ ਅਕਸਰ ਚਰਚਾ ਕੀਤੀ ਜਾਂਦੀ ਹੈ, ਉਹ ਹੈ ਬਹੁਲਤਾਵਾਦ ਅਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ, ਤਾਂ ਇੱਕ ਹੋਰ ਮੁਹਾਵਰੇ ’ਤੇ ਚਰਚਾ ਕੀਤੀ ਜਾਂਦੀ ਹੈ: ਅਨੇਕਤਾ ਵਿੱਚ ਏਕਤਾ।’’ ਸਵਾਮੀ ਵਿਵੇਕਾਨੰਦ ਦੇ ਉਸ ਸੁਨੇਹੇ ਦਾ ਹਵਾਲਾ ਦਿੰਦਿਆਂ ਕਿ ਹਰੇਕ ਰਾਸ਼ਟਰ ਲਈ ਪੂਰੀ ਕਰਨ ਵਾਸਤੇ ਇੱਕ ਮਿਸ਼ਨ ਅਤੇ ਇੱਕ ਮੰਜ਼ਿਲ ਹੁੰਦੀ ਹੈ, ਉਨ੍ਹਾਂ ਕਿਹਾ, ‘‘ਭਾਰਤ ਲਈ, ਇਹ ਏਕਤਾ ਅਤੇ ਵੰਨ-ਸੁਵੰਨਤਾ ਦੋਵੇਂ ਡੀ ਐੱਨ ਏ ਵਿੱਚ ਹਨ।’’

Advertisement

ਵਿਰੋਧੀ ਧਿਰ ਨੇ ਭਾਗਵਤ ’ਤੇ ਦੋਹਰੀ ਬੋਲੀ ਬੋਲਣ ਦਾ ਦੋਸ਼ ਲਾਇਆ

Advertisement

ਨਵੀਂ ਦਿੱਲੀ: ਵਿਰੋਧੀ ਧਿਰ ਨੇ ਅੱਜ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ’ਤੇ ਅਮਰੀਕਾ ਵਿੱਚ ਵੰਨ-ਸੁਵੰਨਤਾ ਬਾਰੇ ਉਨ੍ਹਾਂ ਦੇ ਬਿਆਨਾਂ ’ਤੇ ਦੋਹਰੀ ਬੋਲੀ ਬੋਲਣ ਦਾ ਦੋਸ਼ ਲਾਇਆ ਹੈ। ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਭਾਗਵਤ ਨੂੰ ਇਹ ਗੱਲ ਭਾਜਪਾ ਆਗੂਆਂ ਅਤੇ ਉਨ੍ਹਾਂ ਸੰਸਥਾਵਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਜੋ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਨਫ਼ਰਤ ਫੈਲਾਉਂਦੀਆਂ ਹਨ। ਕਾਂਗਰਸ ਦੀ ਤਰਜਮਾਨ ਸ਼ਮਾ ਮੁਹੰਮਦ ਨੇ ਕਿਹਾ ਕਿ ਭਾਗਵਤ ਨੂੰ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰ ਐੱਸ ਐੱਸ ਦੇ ਡੀ ਐੱਨ ਏ ਵਿੱਚ ‘ਨਫ਼ਰਤ ਅਤੇ ਫ਼ਿਰਕਾਪ੍ਰਸਤੀ’ ਹੈ। ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅਮਰੀਕਾ ਵਿੱਚ ਵੰਨ-ਸੁਵੰਨਤਾ ਬਾਰੇ ਦਿੱਤੇ ਬਿਆਨਾਂ ਲਈ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਇਹ ਕਾਂਗਰਸ ਨੇਤਾ ਰਾਹੁਲ ਗਾਂਧੀ ਬੋਲ ਰਹੇ ਸਨ ਜਾਂ ਸੰਘ ਮੁਖੀ। ਟੀ ਐੱਮ ਸੀ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ ਕਿ ‘ਡਰਾਉਣਾ ਦੋਗਲਾਪਣ’ ਦੇਖਣ ਨੂੰ ਮਿਲ ਰਿਹਾ ਹੈ। ਏ ਆਈ ਐੱਮ ਆਈ ਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ, ‘‘ਇਹ ਆਰ ਐੱਸ ਐੱਸ ਦੀ ਪੁਰਾਣੀ ਚਾਲ ਹੈ: ਕੁਝ ਸ਼ਬਦ ਦੁਨੀਆ ਲਈ ਹੁੰਦੇ ਹਨ, ਅਤੇ ਕੁਝ ਇਸ ਦੇ ਆਪਣੇ ਮੈਂਬਰਾਂ ਲਈ। ਸੀ ਪੀ ਐੱਮ ਦੇ ਨੇਤਾ ਅਤੇ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪੀ ਵਿਜਯਨ ਨੇ ਕਿਹਾ ਕਿ ਨਿਊਯਾਰਕ ਵਿੱਚ ਮੋਹਨ ਭਾਗਵਤ ਮਨੁੱਖਤਾ, ਬਰਾਬਰ ਸਨਮਾਨ ਅਤੇ ਅਜਿਹੇ ਹਿੰਦੂਵਾਦ ਦੀ ਗੱਲ ਕਰਦੇ ਹਨ ਜੋ ਹਰੇਕ ਮਨੁੱਖ ਨੂੰ ਸਵੀਕਾਰ ਕਰਦਾ ਹੈ, ਪਰ ਆਪਣੇ ਦੇਸ਼ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਕਥਿਤ ਤੌਰ ’ਤੇ ਉਨ੍ਹਾਂ ਦੀ ਦਲਿਤ ਪਛਾਣ ਕਾਰਨ ਹਲਦਵਾਨੀ ਵਿੱਚ ਸ਼ੁੱਧੀਕਰਨ ਰਸਮ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਿਵ ਸੈਨਾ (ਯੂ ਬੀ ਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਭਾਗਵਤ ਨੂੰ ਅਮਰੀਕਾ ਵਿੱਚ ਬੋਲਣ ਦੀ ਬਜਾਏ ਅਜਿਹਾ ਬਿਆਨ ਭਾਰਤ ਵਿੱਚ ਦੇਣਾ ਚਾਹੀਦਾ ਹੈ। -ਪੀਟੀਆਈ

Advertisement
×