DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏ ਆਈ ਬਾਰੇ ਬੇਅਰਥ ਖ਼ਦਸ਼ੇ ਜਤਾਏ ਜਾ ਰਹੇ: Trump

ਐਂਥਰੌਪਿਕ ਖੋਜਕਰਤਾਵਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਕੀਤੀ ਟਿੱਪਣੀ

  • fb
  • twitter
  • whatsapp
  • whatsapp
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਵੱਡੀ ਗਿਣਤੀ ‘ਨਕਾਰਾਤਮਕ ਤਾਕਤਾਂ’ ਮਸਨੂਈ ਬੌਧਿਕਤਾ (ਏ ਆਈ) ਬਾਰੇ ਬੇਅਰਥ ਚਿੰਤਾਵਾਂ ਜਤਾ ਰਹੀਆਂ ਹਨ ਜਿਨ੍ਹਾਂ ਦੇ ਅਸਲ ਵਿੱਚ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਏ ਆਈ ਦੇ ਖੇਤਰ ਵਿੱਚ ਚੀਨ ਤੋਂ ਅੱਗੇ ਹੈ ਅਤੇ ਉਹ ਇਸ ਬੜ੍ਹਤ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਆਇਰਲੈਂਡ ਗੋਲਫ ਕੋਰਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਏ ਆਈ ਵਿੱਚ ਜਿੱਤੇਗਾ, ਉਹ ਹੀ ਜਿੱਤੇਗਾ। ਏ ਆਈ ਉਦਯੋਗ ਦੀ ਗਤੀ ਧੀਮੀ ਕਰਨ ਜਾਂ ਇਸ ’ਤੇ ਵਧੇਰੇ ਨਿਯਮ ਲਾਗੂ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੁਝ ‘ਸੁਰੱਖਿਆ ਹੱਦਾਂ’ ਲਗਾਈਆਂ ਜਾ ਸਕਦੀਆਂ ਹਨ, ਪਰ ਬੇਵਜ੍ਹਾ ਚਿੰਤਾਵਾਂ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ।

ਇਹ ਟਿੱਪਣੀਆਂ ਦੋ ਐਂਥਰੌਪਿਕ ਖੋਜਕਰਤਾਵਾਂ ਵੱਲੋਂ ਤੇਜ਼ੀ ਨਾਲ ਵਿਕਸਤ ਹੋ ਰਹੀ ਏ ਆਈ ਕਾਰਨ ਨੇੜ ਭਵਿੱਖ ਵਿੱਚ ਮਨੁੱਖ ਜਾਤੀ ਦੇ ਖ਼ਾਤਮੇ ਦੀ ਸੰਭਾਵਨਾ ਬਾਰੇ ਚਿਤਾਵਨੀ ਦੇਣ ਤੋਂ ਬਾਅਦ ਆਈਆਂ ਹਨ। ਆਪਣੇ ਦੂਜੇ ਕਾਰਜਕਾਲ ਵਿੱਚ ਟਰੰਪ ਪ੍ਰਸ਼ਾਸਨ ਨੇ ਵਧੇਰੇ ਏ ਆਈ ਕੰਪਨੀਆਂ ਨੂੰ ਆਪਣੇ ਨਾਲ ਜੋੜਿਆ ਹੈ। ਇਨ੍ਹਾਂ ਏ ਆਈ ਲੀਡਰਾਂ ਅਤੇ ਹੋਰਨਾਂ ਤਕਨਾਲੋਜੀ ਕੰਪਨੀਆਂ ਨੇ ਵੀ ਟਰੰਪ ਦੀ ਇਸ ਪਹਿਲ ਦਾ ਸਮਰਥਨ ਕੀਤਾ ਹੈ। ਇਸ ਦੇ ਬਾਵਜੂਦ ਪੇਂਟਾਗਨ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਐਂਥਰੋਪਿਕ ਮਾਡਲਾਂ ਤੋਂ ਦਰਪੇਸ਼ ਖਤਰਿਆਂ ਬਾਰੇ ਚਿਤਾਵਨੀ ਦਿੱਤੀ ਸੀ। ਖੋਜਾਰਥੀਆਂ ਦੀ ਇਸ ਚਿਤਾਵਨੀ ਬਾਅਦ ਕੁਝ ਏ ਆਈ ਸੀਓਜ਼ ਮਾਡਲਾਂ ਨੂੰ ਹੌਲੀ ਹੌਲੀ ਅੱਗੇ ਵਧਾਉਣ ’ਤੇ ਜ਼ੋਰ ਦੇ ਰਹੇ ਹਨ।

Advertisement

ਐਂਥਰੌਪਿਕ ਦੇ ਸੀ ਈ ਓ ਡੈਰੀਓ ਅਮੋਡੇਈ ਨੇ ਏ ਆਈ ਦੇ ਵਿਕਾਸ ਨੂੰ ਤੇਜ਼ ਕਰਨ ਅਤੇ ਇਸਦੇ ਜੋਖਮਾਂ ਦੇ ਪ੍ਰਬੰਧਨ ਲਈ ਵਧੇਰੇ ਸਮਾਂ ਦੇਣ ਦੇ ਉਦੇਸ਼ ਨਾਲ ਤਿੰਨ ਪੜਾਅ ਵਾਲਾ ਢਾਂਚਾ ਪੇਸ਼ ਕੀਤਾ ਹੈ। ਖੋਜਾਰਥੀ ਜੈਕਬ ਕੋਕਸਨ ਨੇ ਏ ਆਈ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

Advertisement

Advertisement
×