
ਸੰਯੁਕਤ ਰਾਸ਼ਟਰ, 29 ਅਪਰੈਲ
ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਵਿੱਚ ਰੂਸ ਦੇ ਬਦਲ ਵਜੋਂ ਕਿਸੇ ਹੋਰ ਮੁਲਕ ਦੀ ਚੋਣ ਲਈ ਯੂਐੱਨ ਆਮ ਸਭਾ ਵਿੱਚ ਵੋਟਿੰਗ 10 ਮਈ ਨੂੰ ਹੋਵੇਗੀ। ਯੂਕਰੇਨ ਨਾਲ ਜਾਰੀ ਜੰਗ ਦਰਮਿਆਨ ਰੂਸੀ ਫੌਜੀਆਂ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ ’ਚ ਰੂਸ ਨੂੰ ਉਪਰੋਕਤ ਕੌਂਸਲ ’ਚੋਂ ਵੋਟਿੰਗ ਜ਼ਰੀਏ ਮੁਅੱਤਲ ਕਰ ਦਿੱਤਾ ਗਿਆ ਸੀ। ਅਸੈਂਬਲੀ ਦੀ ਮਹਿਲਾ ਤਰਜਮਾਨ ਪੌਲਿਨਾ ਕੁਬੇਕ ਨੇ ਕਿਹਾ ਕਿ 47 ਮੈਂਬਰੀ ਮਨੁੱਖੀ ਅਧਿਕਾਰ ਕੌਂਸਲ ਦੀ ਇਸ ਸੀਟ ਲਈ ਇਕੋ ਇਕ ਉਮੀਦਵਾਰ ਚੈੱਕ ਗਣਰਾਜ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ