ਕੀਵ, 18 ਸਤੰਬਰ
ਯੂਕਰੇਨ ਦੇ ਛੇ ਉਪ ਰੱਖਿਆ ਮੰਤਰੀਆਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਰੱਖਿਆ ਮੰਤਰੀ ਓਲੈਕਸੀ ਰੇਜ਼ਨੀਕੋਵ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ। ਕੈਬਨਿਟ ਦੇ ਸਥਾਈ ਪ੍ਰਤੀਨਿਧੀ ਮੁਤਾਬਕ ਉਪ ਰੱਖਿਆ ਮੰਤਰੀਆਂ ਹਨਾ ਮਲੀਅਰ, ਵਿਟਾਲੀ ਡੇਨੇਹਾ ਤੇ ਡੇਨਿਸ ਸ਼ਰਾਪੋਵ ਨੂੰ ਕੱਢਿਆ ਗਿਆ ਹੈ। ਰੱਖਿਆ ਮੰਤਰਾਲੇ ਦੇ ਹੋਰ ਸਕੱਤਰ ਵੀ ਅਹੁਦੇ ਤੋਂ ਲਾਂਭੇ ਕੀਤੇ ਗਏ ਹਨ। ਯੂਕਰੇਨ ਦੀ ਸਰਕਾਰ ਮੁਤਾਬਕ ਫ਼ੌਜੀ ਉਪਕਰਨਾਂ ਦੀ ਖ਼ਰੀਦ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾ ਰਹੀ ਹੈ। ਰੇਜ਼ਨੀਕੋਵ ਨੂੰ ਮਿਲਟਰੀ ਜੈਕੇਟਾਂ ਤਿੰਨ ਗੁਣਾ ਵੱਧ ਭਾਅ ’ਤੇ ਖ਼ਰੀਦਣ ਦੇ ਮਾਮਲੇ ਵਿਚ ਬਰਖਾਸਤ ਕੀਤਾ ਸੀ। ਹਾਲਾਂਕਿ ਉਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਏਪੀ